ਯੁਗਾਂਡਾ ''ਚ ਸੜਕੀ ਹਾਦਸੇ ਦੌਰਾਨ 5 ਹਲਾਕ

05/20/2019 9:14:11 PM

ਕੰਪਾਲਾ— ਪੂਰਬੀ ਯੁਗਾਂਡਾ ਦੇ ਸਿਰੋਤੀ ਜ਼ਿਲੇ 'ਚ ਐਤਵਾਰ ਰਾਤ ਹੋਈ ਇਕ ਸੜਕੀ ਦੁਰਘਟਨਾ 'ਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਲੋਕ ਇਸ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਥਾਨਕ ਪੁਲਸ ਬੁਲਾਰੇ ਮਾਈਕਲ ਓਡੋਂਗੋ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਓਡੋਂਗੋ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਐਤਵਾਰ ਰਾਤ ਕਰੀਬ ਸਾਢੇ 10 ਵਜੇ ਓਪੀਆਈ ਪਿੰਡ 'ਚ ਸੋਰੋਤੀ-ਸਿਰੇਰੇ ਸੜਕ 'ਤੇ ਲੋਕਾਂ ਨੂੰ ਲਿਜਾ ਰਹੇ ਇਕ ਟਰੱਕ ਦੀ ਸੰਤਰਿਆਂ ਨਾਲ ਲੱਦੇ ਇਕ ਦੂਜੇ ਟਰੱਕ ਨਾਲ ਟੱਕਰ ਹੋ ਗਈ। ਟਰੱਕ 'ਚ ਸਵਾਰ ਲੋਕ ਆਪਣੇ ਕਿਸੇ ਸਬੰਧੀ ਨੂੰ ਦਫਨਾ ਕੇ ਪਰਤ ਰਹੇ ਸਨ। ਇਹ ਹਾਦਸਾ ਟਰੱਕ ਡਰਾਈਵਰ ਦੀ ਲਾਪਰਵਾਹੀ ਤੇ ਜ਼ਿਆਦਾ ਲੋਕਾਂ ਦੇ ਟਰੱਕ 'ਚ ਸਵਾਰ ਹੋਣ ਕਾਰਨ ਹੋਇਆ। ਇਸ ਹਾਦਸੇ ਦੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਦੇ ਅੰਕੜਿਆਂ ਮੁਤਾਬਕ ਯੁਗਾਂਡਾ 'ਚ ਹਰੇਕ ਸਾਲ ਕਰੀਬ 20 ਹਜ਼ਾਰ ਹਾਦਸੇ ਹੁੰਦੇ ਹਨ, ਜਿਨ੍ਹਾਂ 'ਚ 2 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।


Baljit Singh

Content Editor

Related News