ਅਫਗਾਨਿਸਤਾਨ ''ਚ ਮੋਰਟਾਰ ਗੋਲਾ ਫਟਣ ਕਾਰਨ ਪੰਜ ਬੱਚਿਆਂ ਦੀ ਮੌਤ

04/01/2022 6:00:41 PM

ਲਸ਼ਕਰ ਗਾਹ (ਏਜੰਸੀ): ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ ਵਿਚ ਸ਼ੁੱਕਰਵਾਰ ਨੂੰ ਇਕ ਮੋਰਟਾਰ ਗੋਲਾ ਧਮਾਕਾ ਹੋਣ ਕਾਰਨ ਘੱਟੋ-ਘੱਟ 5 ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ- ਪੋਪ ਨੇ ਕੈਨੇਡਾ ਦੇ ਸਕੂਲਾਂ 'ਚ ਹੋਏ ਦੁਰਵਿਵਹਾਰ ਲਈ ਸਵਦੇਸ਼ੀ ਲੋਕਾਂ ਤੋਂ ਮੰਗੀ ਮੁਆਫੀ

ਹੇਲਮੰਦ ਦੇ ਸੂਚਨਾ ਅਤੇ ਸੰਸਕ੍ਰਿਤੀ ਵਿਭਾਗ ਦੇ ਅਬਦੁਲ ਬਾਰੀ ਰਾਸ਼ਿਦ ਹੇਲਮੰਡੀ ਨੇ ਕਿਹਾ ਕਿ ਮਾਰਜ਼ਾ ਜ਼ਿਲ੍ਹੇ ਵਿੱਚ ਤਿੰਨ ਤੋਂ 12 ਸਾਲ ਦੇ ਬੱਚੇ ਖੇਡ ਰਹੇ ਸਨ ਜਦੋਂ ਉਨ੍ਹਾਂ ਨੂੰ ਸ਼ਾਇਦ ਇਹ ਗੋਲਾ ਮਿਲਿਆ। ਉਸ ਨੇ ਦੱਸਿਆ ਕਿ ਜਦੋਂ ਬੱਚੇ ਇਸ ਗੋਲੇ ਨਾਲ ਖੇਡ ਰਹੇ ਸਨ ਤਾਂ ਅਚਾਨਕ ਇਹ ਫਟ ਗਿਆ। ਸਥਾਨਕ ਕੌਂਸਲ ਦੇ ਸਾਬਕਾ ਮੈਂਬਰ ਅਹਿਮਦੁੱਲਾ ਨੇ ਕਿਹਾ ਕਿ ਦੋ ਹੋਰ ਬੱਚਿਆਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


Vandana

Content Editor

Related News