ਇਕ ਤੋਂ ਵੱਧ ਭਰਾ-ਭੈਣ ਹੋਣ ਦੀ ਸੂਰਤ ''ਚ ਪਹਿਲੇ ਜੰਮੇ ਬੱਚੇ ਦੇ ਹਿੰਸਕ ਹੋਣ ਦਾ ਖਤਰਾ

02/15/2019 6:16:49 PM

ਲੰਡਨ (ਭਾਸ਼ਾ)–ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਤੋਂ ਵੱਧ ਭਰਾ-ਭੈਣ ਹੋਣ ਦੀ ਸਥਿਤੀ 'ਚ ਇਕ ਬੱਚੇ ਦੇ ਵੱਧ ਬਦਮਾਸ਼ ਅਤੇ ਸ਼ਰਾਰਤੀ ਬਣਨ ਦਾ ਖਤਰਾ ਰਹਿੰਦਾ ਹੈ। ਇਨ੍ਹਾਂ 'ਚ ਪਹਿਲੇ ਜਨਮ ਲੈਣ ਵਾਲੇ ਬੱਚੇ ਜਾਂ ਵੱਡੇ ਭਰਾ ਦੇ ਹਿੰਸਕ ਬਣਨ ਦੀ ਸੰਭਾਵਨਾ ਵੱਧ ਹੁੰਦੀ ਹੈ। ਬ੍ਰਿਟੇਨ ਸਥਿਤ ਵਾਰਵਿਕ ਯੂਨੀਵਰਸਿਟੀ ਦੇ ਡੀਟਰ ਵੋਕ ਨੇ ਦੱਸਿਆ ਕਿ ਭਰਾ-ਭੈਣ ਦੀ ਬਦਮਾਸ਼ੀ ਪਰਿਵਾਰਿਕ ਹਿੰਸਾ ਦਾ ਇਕ ਮੁਕੰਮਲ ਰੂਪ ਹੈ।

ਇਸ ਨੂੰ ਅਕਸਰ ਮਾਤਾ-ਪਿਤਾ ਅਤੇ ਤੰਦਰੁਸਤ ਪੇਸ਼ਾਵਰ ਬੱਚਿਆਂ ਦੇ ਵੱਡੇ ਹੋਣ ਦੇ ਇਕ ਆਮ ਤਰੀਕੇ ਦੇ ਰੂਪ 'ਚ ਦੇਖਿਆ ਜਾਂਦਾ ਹੈ। ਹਾਲਾਂਕਿ ਇਸ ਗੱਲ ਦੇ ਵੀ ਸਬੂਤ ਵੱਧ ਰਹੇ ਹਨ ਕਿ ਇਸ ਨਾਲ ਇਕੱਲਾਪਨ, ਅਸਫਲਤਾ ਅਤੇ ਮਾਨਸਿਕ ਸਮੱਸਿਆ ਦਾ ਲੰਮੇ ਸਮੇਂ ਤੱਕ ਅਸਰ ਰਹਿੰਦਾ ਹੈ। ਡਿਵੈੱਲਪਮੈਂਟ ਸਾਈਕੋਲਾਜੀ 'ਚ ਪ੍ਰਕਾਸ਼ਿਤ ਇਸ ਅਧਿਐਨ ਦੌਰਾਨ ਬ੍ਰਿਟੇਨ ਦੇ 6838 ਬੱਚਿਆਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।


Sunny Mehra

Content Editor

Related News