ਹੇਜ਼ ਟਾਊਨ ''ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਪੰਜਾਬੀ ਭਾਈਚਾਰੇ ਵਲੋਂ ਸ਼ਰਧਾਂਜਲੀ

11/13/2018 4:49:38 PM

ਲੰਡਨ (ਸਮਰਾ)- ਪੂਰੇ ਵਿਸ਼ਵ ਵਿਚ ਵਿਸ਼ਵ ਜੰਗ-1 ਤੇ 2 ਦੌਰਾਨ ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿਚ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਦੌਰਾਨ ਬੀਤੇ ਐਤਵਾਰ ਨੂੰ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਹੇਜ਼ ਵਿਚ ਕਈ ਸਮਾਗਮ ਕਰਵਾਏ ਗਏ। ਸੰਤ ਮੈਰੀ ਚਰਚ ਵਿਚ ਰੱਖੇ ਗਏ ਸਮਾਗਮ ਵਿਚ ਐਮ.ਪੀ. ਜੌਨ ਮੈਕਡੋਨਲ, ਲੇਬਰ ਗਰੁੱਪ ਹਲਿੰਗਟਨ ਦੇ ਲੀਡਰ ਪੀਟਰ ਕਰਲਿੰਗ ਸਮੇਤ ਵੱਖ-ਵੱਖ ਭਾਈਚਾਰੇ ਦੇ ਨੁਮਾਇੰਦੇ ਸ਼ਾਮਲ ਹੋਏ।

ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ, ਜਿਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਸਨ। ਹਾਜ਼ਰੀਨਾਂ ਦੀ ਅਗਵਾਈ ਕੌਂਸਲਰ ਰਾਜੂ ਸੰਸਾਰਪੁਰੀ ਅਤੇ ਹੇਜ਼ ਟਾਊਨ ਬਿਜ਼ਨੈੱਸ ਫੋਰਮ ਦੇ ਪ੍ਰਧਾਨ ਅਜਾਇਬ ਸਿੰਘ ਪੁਆਰ ਨੇ ਕੀਤੀ। ਕੌਂਸਲਰ ਰਾਜੂ ਸੰਸਾਰਪੁਰੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਭਾਵੁਕ ਸਮਾਂ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਵੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਭਾਰਤੀ ਫੌਜ ਦਾ ਹਿੱਸਾ ਸਨ।
 


Sunny Mehra

Content Editor

Related News