ਨਸਰੁੱਲਾ ਦੀ ਮੌਤ ਤੋਂ ਬਾਅਦ ਹਿਜ਼ਬੁੱਲਾ ਦੇ ਉਪ ਮੁਖੀ ਦਾ ਪਹਿਲਾ ਬਿਆਨ- ਜਾਰੀ ਰਹੇਗੀ ਲੜਾਈ

Monday, Sep 30, 2024 - 04:24 PM (IST)

ਨਸਰੁੱਲਾ ਦੀ ਮੌਤ ਤੋਂ ਬਾਅਦ ਹਿਜ਼ਬੁੱਲਾ ਦੇ ਉਪ ਮੁਖੀ ਦਾ ਪਹਿਲਾ ਬਿਆਨ- ਜਾਰੀ ਰਹੇਗੀ ਲੜਾਈ

ਬੇਰੂਤ (ਭਾਸ਼ਾ)- ਹਿਜ਼ਬੁੱਲਾ ਦੇ ਉਪ ਮੁਖੀ ਨੇ ਸਮੂਹ ਦੇ ਚੋਟੀ ਦੇ ਬਹੁਤ ਸਾਰੇ ਕਮਾਂਡਰਾਂ ਦੇ ਮਾਰੇ ਜਾਣ ਦੇ ਬਾਵਜੂਦ ਇਜ਼ਰਾਈਲ ਵਿਰੁੱਧ ਲੜਾਈ ਜਾਰੀ ਰੱਖਣ ਦੀ ਸਹੁੰ ਖਾਧੀ ਅਤੇ ਕਿਹਾ ਕਿ ਅੱਤਵਾਦੀ ਸਮੂਹ ਲੰਬੇ ਯੁੱਧ ਲਈ ਤਿਆਰ ਹੈ। ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਚੋਟੀ ਦੇ ਨੇਤਾਵਾਂ ਵਿੱਚ ਹਿਜ਼ਬੁੱਲਾ ਨੇਤਾ ਹਸਨ ਨਸਰੁੱਲਾ ਵੀ ਸ਼ਾਮਲ ਸੀ। ਨਸਰੁੱਲਾ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਆਪਣੇ ਪਹਿਲੇ ਟੈਲੀਵਿਜ਼ਨ ਬਿਆਨ ਵਿੱਚ ਨਈਮ ਕਾਸੇਮ ਨੇ ਕਿਹਾ ਕਿ ਜੇ ਇਜ਼ਰਾਈਲ ਜ਼ਮੀਨੀ ਹਮਲਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਹਿਜ਼ਬੁੱਲਾ ਲੜਾਕੇ ਲੜਨ ਅਤੇ ਲੇਬਨਾਨ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। 

ਨਈਮ ਕਾਸਿਮ ਹੁਣ ਹਿਜ਼ਬੁੱਲਾ ਦਾ ਕਾਰਜਕਾਰੀ ਨੇਤਾ ਹੈ ਜਦੋਂ ਤੱਕ ਨਸਰੁੱਲਾ ਦੇ ਉੱਤਰਾਧਿਕਾਰੀ ਦਾ ਫ਼ੈਸਲਾ ਨਹੀਂ ਹੋ ਜਾਂਦਾ ਹੈ। ਕਾਸਿਮ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਹਿਜ਼ਬੁੱਲਾ ਦੇ ਚੋਟੀ ਦੇ ਫੌਜੀ ਕਮਾਂਡਰਾਂ ਦੀ ਮੌਤ ਦੇ ਬਾਵਜੂਦ, ਸਮੂਹ ਹੁਣ ਨਵੇਂ ਕਮਾਂਡਰਾਂ 'ਤੇ ਭਰੋਸਾ ਕਰ ਰਿਹਾ ਹੈ। ਕਾਸਿਮ ਨੇ ਕਿਹਾ, “ਇਜ਼ਰਾਈਲ ਸਾਡੀ (ਫੌਜੀ) ਸਮਰੱਥਾਵਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਨਹੀਂ ਹੈ। ਸਾਡੇ ਕੋਲ ਸਬ-ਕਮਾਂਡਰ ਹਨ ਅਤੇ ਜੇਕਰ ਕੋਈ ਚੋਟੀ ਦਾ ਨੇਤਾ ਮਾਰਿਆ ਜਾਂ ਜ਼ਖਮੀ ਹੋ ਜਾਂਦਾ ਹੈ ਤਾਂ ਅਸੀਂ ਕਮਾਂਡਰ ਨੂੰ ਬਦਲ ਸਕਦੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਇਜ਼ਰਾਈਲ 16 ਸਾਲ ਤੋਂ ਬਣਾ ਰਿਹਾ ਸੀ ਰਣਨੀਤੀ, ਅਮਰੀਕਾ ਨੇ ਦਿੱਤੇ 900 ਕਿਲੋ ਵਜ਼ਨੀ ਬੰਬ 

10 ਦਿਨਾਂ 'ਚ ਹਿਜ਼ਬੁੱਲਾ ਦੇ ਚੋਟੀ ਦੇ 6 ਨੇਤਾ ਮਾਰੇ ਗਏ

ਪਿਛਲੇ 10 ਦਿਨਾਂ ਵਿੱਚ ਇਜ਼ਰਾਈਲੀ ਬਲਾਂ ਦੇ ਹਮਲਿਆਂ ਵਿੱਚ ਨਸਰੁੱਲਾ ਅਤੇ ਉਸਦੇ ਚੋਟੀ ਦੇ ਛੇ ਕਮਾਂਡਰ ਮਾਰੇ ਗਏ ਹਨ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਲੇਬਨਾਨ ਦੇ ਵੱਡੇ ਹਿੱਸਿਆਂ ਵਿੱਚ ਹਜ਼ਾਰਾਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਗਏ ਹਨ। ਸਿਹਤ ਮੰਤਰਾਲੇ ਅਨੁਸਾਰ ਲੇਬਨਾਨ ਵਿੱਚ 1,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਇੱਕ ਚੌਥਾਈ ਔਰਤਾਂ ਅਤੇ ਬੱਚੇ ਹਨ। ਲੇਬਨਾਨੀ ਸਰਕਾਰ ਦਾ ਕਹਿਣਾ ਹੈ ਕਿ ਲੜਾਈ ਕਾਰਨ 10 ਲੱਖ ਲੋਕ ਬੇਘਰ ਹੋ ਸਕਦੇ ਹਨ।

ਇਜ਼ਰਾਈਲ ਦੇ ਹਮਲਿਆਂ ਦੇ ਜਵਾਬ ਵਿੱਚ ਹਿਜ਼ਬੁੱਲਾ ਨੇ ਪਿਛਲੇ ਹਫ਼ਤੇ ਭਾਰੀ ਰਾਕੇਟ ਦਾਗੇ ਹਨ। ਹਿਜ਼ਬੁੱਲਾ ਵੱਲੋਂ ਹਰ ਰੋਜ਼ ਕਈ ਸੌ ਮਿਜ਼ਾਈਲਾਂ ਦਾਗੀਆਂ ਗਈਆਂ। ਜਿਨ੍ਹਾਂ ਨੂੰ ਇਜ਼ਰਾਈਲ ਦੇ ਏਅਰ ਡੋਮ ਸਿਸਟਮ ਦੁਆਰਾ ਹਵਾ ਵਿੱਚ ਨਸ਼ਟ ਕਰ ਦਿੱਤਾ ਗਿਆ। ਕੁਝ ਰਾਕੇਟ ਜ਼ਮੀਨ 'ਤੇ ਮਾਰ ਕਰਨ 'ਚ ਸਫਲ ਰਹੇ। ਜਿਸ ਵਿਚ ਕੁਝ ਇਜ਼ਰਾਇਲੀ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 19 ਸਤੰਬਰ ਨੂੰ ਸਰਹੱਦ ਨੇੜੇ ਦੋ ਇਜ਼ਰਾਈਲੀ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News