ਪਾਕਿਸਤਾਨ : ਇਸਲਾਮਾਬਾਦ ’ਚ ਪਿਛਲੇ 16 ਸਾਲਾਂ ’ਚ ਪੋਲੀਓ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

Friday, Sep 06, 2024 - 05:22 PM (IST)

ਇਸਲਾਮਾਬਾਦ - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਪਿਛਲੇ 16 ਸਾਲਾਂ ’ਚ ਪੋਲੀਓ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ। ਇਹ ਘਟਨਾ ਦੇਸ਼ ’ਚੋਂ ਇਸ ਗੰਭੀਰ ਵਾਇਰਸ ਨੂੰ ਖ਼ਤਮ ਕਰਨ ਦੀਆਂ ਕੌਮੀ ਕੋਸ਼ਿਸ਼ਾਂ ਲਈ ਇਕ ਵੱਡਾ ਝਟਕਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਇਕ ਪ੍ਰਯੋਗਸ਼ਾਲਾ ਅਨੁਸਾਰ, ਇਸਲਾਮਾਬਾਦ ਦੇ ਯੂਨੀਅਨ ਕੌਂਸਲ ਗ੍ਰਾਮੀਣ ਚਾਰ ’ਚ ਇਕ ਬੱਚੇ ’ਚ ਜੰਗਲੀ ਪੋਲੀਓ ਵਾਇਰਸ ਟਾਈਪ 1 (ਡਬਲਿਊ.ਪੀ.ਵੀ.1) ਪਾਇਆ ਗਿਆ ਹੈ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ, “ਪਿਛਲੇ 16 ਸਾਲਾਂ ’ਚ ਇਸਲਾਮਾਬਾਦ ’ਚ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਤਾਜ਼ਾ ਮਾਮਲਾ ਪਾਕਿਸਤਾਨ ’ਚ ਇਸ ਸਾਲ ਪੋਲੀਓ ਦਾ 17ਵਾਂ ਮਾਮਲਾ ਹੈ। ਪੋਲੀਓ ਦੇ ਖਾਤਮੇ ਲਈ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਪ੍ਰਤੀਨਿਧੀ ਆਇਸ਼ਾ ਰਜ਼ਾ ਫਾਰੂਕੀ ਨੇ ਕਿਹਾ, “ਇਹ ਬਹੁਤ ਹੀ ਦੁਖਦਾਈ ਹੈ ਕਿ ਇਕ ਹੋਰ ਪਾਕਿਸਤਾਨੀ ਬੱਚਾ ਅਜਿਹੀ ਬਿਮਾਰੀ ਤੋਂ ਪ੍ਰਭਾਵਿਤ ਹੋਇਆ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ ਪਰ ਆਸਾਨੀ ਨਾਲ ਉਪਲਬਧ ਵੈਕਸੀਨ ਦੀ ਮਦਦ ਨਾਲ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। "

ਇਹ ਵੀ ਪੜ੍ਹੋ ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sunaina

Content Editor

Related News