ਇਸ ਬੀਮਾਰੀ ਨੇ ਬ੍ਰਿਟਿਸ਼ ਕੋਲੰਬੀਆ ''ਚ ਦਿੱਤੀ ਦਸਤਕ, ਬੱਚਿਆਂ ''ਚ ਦਿਖੇ ਲੱਛਣ

10/16/2020 3:52:47 PM

ਵੈਨਕੁਵਰ- ਬ੍ਰਿਟਿਸ਼ ਕੋਲੰਬੀਆ ਦੇ ਇਕ ਬੱਚੇ ਵਿਚ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ ਦੇ ਲੱਛਣ ਮਿਲੇ ਹਨ, ਇਹ ਇੱਥੇ ਪਹਿਲਾ ਮਾਮਲਾ ਦਰਜ ਹੋਇਆ ਹੈ। ਇਹ ਇਕ ਵੱਖਰੀ ਬੀਮਾਰੀ ਹੈ, ਜੋ ਕੋਰੋਨਾ ਵਾਇਰਸ ਨਾਲ ਸਬੰਧਤ ਹੋ ਸਕਦੀ ਹੈ। ਇਸ ਨਾਲ ਸਰੀਰ ਉੱਤੇ ਲਾਲ ਨਿਸ਼ਾਨ ਪੈ ਜਾਂਦੇ ਹਨ ਤੇ ਕਈ ਵਾਰ ਵੱਡੇ-ਵੱਡੇ ਧੱਫੜ ਵੀ ਦਿਖਾਈ ਦਿੰਦੇ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨ ਲਈ ਖਤਰਾ ਤਕ ਬਣ ਜਾਂਦੀ ਹੈ। 

ਦੱਸਿਆ ਜਾ ਰਿਹਾ ਹੈ ਕਿ ਬੱਚਾ ਕੋਰੋਨਾ ਦਾ ਵੀ ਸ਼ਿਕਾਰ ਹੋ ਗਿਆ। ਪੀੜਤ ਬੱਚੇ ਦੀ ਉਮਰ 5 ਸਾਲ ਤੋਂ ਘੱਟ ਹੈ। ਸੂਬੇ ਦੇ ਸਿਹਤ ਮੰਤਰੀ ਡਾਕਟਰ ਬੈਨੀ ਹੈਨਰੀ ਨੇ ਇਹ ਵੀ ਦੱਸਿਆ ਕਿ ਹੋਰ 16 ਬੱਚਿਆਂ ਵਿਚ ਵੀ ਇਹ ਲੱਛਣ ਦਿਖਾਈ ਦਿੱਤੇ ਹਨ ਪਰ ਉਹ ਕੋਰੋਨਾ ਦੇ ਸ਼ਿਕਾਰ ਨਹੀਂ ਹੋਏ। ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਕਾਵਾਸਾਕੀ ਵਰਗੀ ਬੀਮਾਰੀ ਹੈ ਪਰ ਇਸ ਵਿਚ ਜਲਣ ਤੇ ਨਿਸ਼ਾਨ ਉਸ ਨਾਲੋਂ ਵੀ ਵੱਧ ਹੋ ਜਾਂਦੇ ਹਨ। 

ਜ਼ਿਕਰਯੋਗ ਹੈ ਕਿ ਇਸ ਦੌਰਾਨ ਸੂਬੇ ਵਿਚ ਕੋਰੋਨਾ ਦੇ 142 ਨਵੇਂ ਮਾਮਲੇ ਦਰਜ ਹੋਣ ਨਾਲ ਇੱਥੇ ਪੀੜਤਾਂ ਦੀ ਗਿਣਤੀ 11 ਹਜ਼ਾਰ ਤੋਂ ਪਾਰ ਹੋ ਗਈ ਹੈ। ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ ਕੋਰੋਨਾ ਪੀੜਤਾਂ ਦੀ ਗਿਣਤੀ 11,304 ਹੋ ਗਈ ਹੈ ਤੇ ਸੂਬੇ ਵਿਚ 84 ਮਰੀਜ਼ਾਂ ਦਾ ਹਸਪਤਾਲ ਵਿਚ ਇਲਾਜ ਚੱਲ ਇਸ ਦੇ ਨਾਲ ਹੀ ਆਈ. ਸੀ. ਯੂ. ਵਿਚ 24 ਲੋਕ ਦਾਖ਼ਲ ਹਨ। ਇਸ ਸਬੰਧੀ ਜਾਣਕਾਰੀ ਦੇ ਰਹੇ ਡਾਕਟਰ ਹੈਨਰੀ ਵੀ ਕਈ ਵਾਰ ਖੰਘਦੇ ਨਜ਼ਰ ਆਏ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗਲੇ ਵਿਚ ਕੁਝ ਲੱਗ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਖੰਘ ਆ ਰਹੀ ਹੈ। ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਹੱਥ ਧੋਂਦੇ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਜਿੰਨਾ ਹੋ ਸਕੇ ਲੋਕ ਆਪਣਾ ਧਿਆਨ ਰੱਖਣ।


Lalita Mam

Content Editor

Related News