ਯੂਕ੍ਰੇਨ ਲਈ ਆਸਟ੍ਰੇਲੀਆ ਤੋਂ ਪਹਿਲਾ ਬੁਸ਼ ਮਾਸਟਰ ਬਖਤਰਬੰਦ ਵਾਹਨ ਰਵਾਨਾ
Saturday, Apr 09, 2022 - 11:36 AM (IST)

ਕੈਨਬਰਾ (ਏਜੰਸੀ)- ਆਸਟ੍ਰੇਲੀਆ ਤੋਂ 20 ਬੁਸ਼ ਮਾਸਟਰ ਬਖਤਰਬੰਦ ਵਾਹਨਾਂ ਵਿਚੋਂ ਪਹਿਲਾ ਵਾਹਨ ਯੂਕ੍ਰੇਨ ਲਈ ਰਵਾਨਾ ਹੋ ਗਿਆ ਹੈ। ਇਕ ਹਫ਼ਤੇ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਆਸਟ੍ਰੇਲੀਆ ਦੇ ਬਣੇ ਇਨ੍ਹਾਂ ਚਾਰ ਪਹੀਆ ਵਾਹਨਾਂ ਲਈ ਖ਼ਾਸ ਤੌਰ ’ਤੇ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: ਕੁਰਸੀ ਜਾਂਦੀ ਵੇਖ ਇਮਰਾਨ ਖਾਨ ਨੂੰ ਚੇਤੇ ਆਇਆ ਭਾਰਤ, ਤਾਰੀਫ਼ ਕਰਦਿਆਂ ਆਖੀ ਇਹ ਗੱਲ
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਚਾਰ ਬੁਸ਼ ਮਾਸਟਰ ਲਿਜਾਣ ਵਿਚ ਸਮਰੱਥ ਬੋਇੰਗ ਸੀ-17 ਗਲੋਬਮਾਸਟਰ ਟਰਾਂਸਪੋਰਟ ਜਹਾਜ਼ ਸ਼ੁੱਕਰਵਾਰ ਨੂੰ ਯੂਰਪ ਲਈ ਪੂਰਬੀ ਤੱਟੀ ਸ਼ਹਿਰ ਬ੍ਰਿਸਬੇਨ ਤੋਂ ਰਵਾਨਾ ਹੋਇਆ। ਇਨ੍ਹਾਂ 20 ਬੁਸ਼ ਮਾਸਟਰਸ ਦੀ ਕੀਮਤ 3.7 ਕਰੋੜ ਡਾਲਰ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਯੂਕ੍ਰੇਨ ਨੂੰ 8.7 ਕਰੋੜ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਸੋਨਾ ਇਕ ਦਿਨ ’ਚ 1236 ਰੁਪਏ ਵੱਧ ਕੇ 1 ਲੱਖ 34 ਹਜ਼ਾਰ ’ਤੇ ਪਹੁੰਚਿਆ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।