ਫਰਾਂਸ : ਕੈਫੇ ''ਚ ਗੋਲ਼ੀਬਾਰੀ ਦੌਰਾਨ ਇਕ ਦੀ ਮੌਤ, 3 ਜ਼ਖ਼ਮੀ
Friday, Jun 02, 2023 - 02:00 AM (IST)
ਨੈਸ਼ਨਲ ਡੈਸਕ : ਫਰਾਂਸ ਦੇ ਨਾਂਤੁਆ ਕਮਿਊਨ 'ਚ ਵੀਰਵਾਰ ਦੁਪਹਿਰ ਇਕ ਕੈਫੇ 'ਚ ਹੋਈ ਗੋਲ਼ੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਮੀਡੀਆ ਨੇ ਵੀਰਵਾਰ ਇਹ ਰਿਪੋਰਟ ਦਿੱਤੀ। ਫਰਾਂਸੀਸੀ ਪ੍ਰਸਾਰਕ ਬੀਐੱਫਐੱਮ ਟੀਵੀ ਨੇ ਇਕ ਪੁਲਸ ਸੂਤਰ ਦੇ ਹਵਾਲੇ ਨਾਲ ਕਿਹਾ ਕਿ 30 ਸਾਲ ਦੇ ਇਕ ਵਿਅਕਤੀ ਵੱਲੋਂ ਕੈਫੇ ਵਿੱਚ ਗੋਲ਼ੀਬਾਰੀ ਕਰਨ ਤੋਂ ਬਾਅਦ ਕਈ ਲੋਕ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਕਾਂਗਰਸ 85 ਫ਼ੀਸਦੀ ਕਮਿਸ਼ਨ ਖਾਣ ਵਾਲੀ ਪਾਰਟੀ : PM ਨਰਿੰਦਰ ਮੋਦੀ
ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ 19 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 3 ਹੋਰ ਲੋਕ ਜ਼ਖ਼ਮੀ ਹੋ ਗਏ, ਇਕ 31 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ 'ਚ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ 'ਚ ਕਿਹਾ ਗਿਆ ਕਿ ਘਟਨਾ ਸਥਾਨ 'ਤੇ 50 ਤੋਂ ਵੱਧ ਪੁਲਸ ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ।
ਇਹ ਵੀ ਪੜ੍ਹੋ : ਬਹੁ-ਚਰਚਿਤ ਡਾ. ਡੌਲੀ ਕਤਲਕਾਂਡ ਦਾ ਦੋਸ਼ੀ ਸਾਥੀ ਸਮੇਤ ਕਾਬੂ, ਵੇਖੋ ਕੀ-ਕੀ ਹੋਇਆ ਬਰਾਮਦ
ਬਾਅਦ ਵਿੱਚ BFM TV ਨੇ ਰਿਪੋਰਟ ਦਿੱਤੀ ਕਿ ਪੁਲਸ ਨੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕੈਫੇ ਦੇ ਨੇੜੇ ਇਕ ਅਪਾਰਟਮੈਂਟ ਵਿੱਚ ਲੁਕਿਆ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਬੋਰਗ-ਐੱਨ-ਬ੍ਰੇਸੇ ਸੂਬੇ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।