ਅਮਰੀਕਾ ਤੋਂ ਮੰਦਭਾਗੀ ਖ਼ਬਰ : ਸਕੂਲ 'ਚ ਬੰਦੂਕਧਾਰੀ ਨੇ 18 ਵਿਦਿਆਰਥੀਆਂ ਸਣੇ 21 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
Wednesday, May 25, 2022 - 09:10 AM (IST)
ਫਰਿਜਨੋ, ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਥੇ ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ 'ਚ ਗੋਲੀਬਾਰੀ ਹੋਣਾ ਇੱਕ ਆਮ ਗੱਲ ਬਣਦੀ ਜਾ ਰਹੀ ਹੈ। ਅੱਜ ਟੈਕਸਾਸ ਸਟੇਟ ਦੇ ਅਨਵੇਡ ਸ਼ਹਿਰ ਤੋਂ ਬੜੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ। ਜਾਣਕਾਰੀ ਮੁਤਾਬਕ ਅਨਵੇਡ ਸ਼ਹਿਰ ਜਿਹੜਾ ਕਿ ਸੈਨਐਨਟੋਨੀਓ ਸ਼ਹਿਰ ਤੋਂ 80 ਮੀਲ ਪੱਛਮ 'ਚ ਸਥਿਤ ਹੈ, ਇੱਥੇ ਦੇ ਐਲੀਮੈਂਟਰੀ ਸਕੂਲ 'ਚ ਇੱਕ ਬਦੂੰਕਧਾਰੀ ਨੇ ਗੋਲੀਬਾਰੀ ਕਰਕੇ 18 ਸਕੂਲੀ ਬੱਚਿਆਂ ਸਮੇਤ 21 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ 'ਚ ਪੁਲਸ ਨਾਲ ਮੁਕਾਬਲੇ ਦੌਰਾਨ ਬਦੂੰਕਧਾਰੀ ਮਾਰਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਤੇ ਹਨ੍ਹੇਰੀ ਨੇ ਬਦਲਿਆ ਮੌਸਮ, ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ
ਪੁਲਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਟੈਕਸਾਸ ਸਟੇਟ ਦੇ ਗਵਰਨਰ ਗਰਿਗ ਐਬਟ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਇਸ ਸਬੰਧੀ ਸੀਨੇਟਰ ਰੋਲੈਂਡ ਗੁਟਿਰੇਜ ਨੇ ਟੈਕਸਾਸ ਦੇ ਜਨਤਕ ਸੁਰੱਖਿਆ ਵਿਭਾਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟੈਕਸਾਸ 'ਚ ਇਕ ਸਕੂਲ 'ਚ ਫਾਇਰਿੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ, ਜਿਨ੍ਹਾਂ 'ਚ 18 ਬੱਚੇ ਸ਼ਾਮਲ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ, ਸੂਬੇ 'ਚ ਖੋਲ੍ਹੇ ਜਾਣਗੇ 117 ਸਮਾਰਟ ਸਕੂਲ (ਵੀਡੀਓ)
ਰਾਸ਼ਟਰਪਤੀ ਬਾਈਡੇਨ ਨੇ ਜਤਾਇਆ ਦੁੱਖ
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਰਾਬ ਐਲੀਮੈਂਟਰੀ ਸਕੂਲ ਦੀ ਘਟਨਾ ਕਾਫ਼ੀ ਦੁਖ਼ਦ ਹੈ। ਰਾਬ ਐਲੀਮੈਂਟਰੀ ਸਕੂਲ 'ਚ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਦੇ ਸਨਮਾਨ 'ਚ ਸਾਰੀ ਫ਼ੌਜ ਅਤੇ ਨੌਸੇਨਾ ਦੇ ਜਹਾਜ਼ਾਂ, ਸਟੇਸ਼ਨਾਂ ਸਮੇਤ ਵਿਦੇਸ਼ਾਂ 'ਚ ਸਾਰੀਆਂ ਅਮਰੀਕੀ ਅੰਬੈਸੀਆਂ ਅਤੇ ਹੋਰ ਦਫ਼ਤਰਾਂ 'ਚ 28 ਮਈ ਤੱਕ ਸੂਰਜ ਛੁਪਣ ਤੱਕ ਝੰਡਾ ਅੱਧਾ ਝੁਕਿਆ ਰਹੇਗਾ। ਉੱਥੇ ਹੀ ਬਾਈਡੇਨ ਨੇ ਟੈਕਸਾਸ ਦੇ ਗਵਰਨਰ ਗਰੇਨ ਐਬਾਟ ਨਾਲ ਗੱਲਬਾਤ ਕੀਤੀ ਤਾਂ ਸਕੂਲ 'ਚ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਮਦਦ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਵੱਡੀ ਘਾਤ ਲਾਉਣ ਦੀ ਤਿਆਰੀ 'ਚ 'ਭਾਜਪਾ', ਕੈਬਨਿਟ ਮੰਤਰੀ ਵੀ ਸੰਪਰਕ 'ਚ
ਪਹਿਲਾਂ ਵੀ ਅਮਰੀਕਾ ਦੇ ਸਕੂਲ 'ਚ ਹੁੰਦੀਆਂ ਰਹੀਆਂ ਹਨ ਅਜਿਹੀਆਂ ਵਾਰਦਾਤਾਂ
23 ਸਾਲ ਪਹਿਲਾਂ 20 ਅਪ੍ਰੈਲ, 1999 ਨੂੰ ਵੀ ਅਮਰੀਕਾ ਦੇ ਇਤਿਹਾਸ 'ਚ ਸਕੂਲ 'ਚ ਗੋਲੀਬਾਰੀ ਦੀ ਦਰਦਨਾਕ ਘਟਨਾ ਹੋਈ ਸੀ। ਜਦੋਂ ਹਾਈਸਕੂਲ 'ਚ ਪੜ੍ਹਨ ਵਾਲੇ 2 ਵਿਦਿਆਰਥੀ ਆਪਣੇ ਨਾਲ ਰਾਈਫ਼ਲਾਂ, ਪਿਸਤੌਲਾਂ ਅਤੇ ਵਿਸਫੋਟਕ ਲੈ ਕੇ ਸਕੂਲ 'ਚ ਦਾਖ਼ਲ ਹੋਏ ਸਨ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਆਪਣੇ 12 ਸਹਿਪਾਠੀਆਂ ਦੀ ਜਾਨ ਲੈ ਲਈ ਸੀ। ਇਸ ਦੌਰਾਨ 21 ਲੋਕ ਜ਼ਖਮੀ ਹੋਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ