ਵੈਨਕੂਵਰ ਦੀ ਲੱਕੜ ਮਿਲ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਮੌਕੇ 'ਤੇ

01/20/2018 4:49:57 AM

ਵੈਨਕੂਵਰ— ਸ਼ੁੱਕਰਵਾਰ ਨੂੰ ਸਾਊਥ ਵੈਨਕੂਵਰ ਦੀ ਕੈਂਟ ਅਵੈਨਿਊ 'ਚ ਯੁਕੋਨ ਸਟ੍ਰੀਟ ਨੇੜੇ ਮੈਨਲੈਂਡ ਦੇ ਲੱਕੜ ਮਿਲ 'ਚ ਭਿਆਨਕ ਅੱਗ ਲੱਗ ਗਈ। ਜਿਸ 'ਤੇ ਕਾਬੂ ਪਾਉਣ ਲਈ ਵੈਨਕੁਵਰ ਦੀ ਫਾਇਰ ਫਾਇਟਰ ਟੀਮ ਕੋਸ਼ਿਸ਼ ਕਰ ਰਹੀ ਹੈ। ਤੁਸੀਂ ਇਸ ਵੀਡੀਓ 'ਚ ਅੱਗ ਕਾਰਨ ਨਿਕਲ ਰਹੇ ਧੂੰਏ ਤੋਂ ਅੰਦਾਜਾ ਲੱਗਾ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਲੱਗੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਮਿਲ 'ਚ ਵੱਡੀ ਗਿਣਤੀ 'ਚ ਪੰਜਾਬੀ ਕੰਮ ਕਰਦੇ ਹਨ। ਹੁਣ ਤੱਕ ਇਸ ਘਟਨਾ 'ਚ 3 ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਫਾਇਰ ਫਾਇਟਰ ਵਿਭਾਗ ਦੇ ਕਰਮਚਾਰੀ ਇਸ 'ਚ ਫਸੇ ਹੋਰਨਾਂ ਮਜ਼ਦੂਰਾਂ ਦੀ ਵੀ ਭਾਲ ਕਰ ਰਹੇ ਹਨ।

 


Related News