ਅਮਰੀਕਾ ਵਿਖੇ ਹਵਾ 'ਚ ਅਚਾਨਕ ਜਹਾਜ਼ ਦੇ ਇੰਜਣ ’ਚੋਂ ਨਿਕਲਣ ਲੱਗੇ ਅੱਗ ਦੇ ਗੋਲ਼ੇ, ਕਰਵਾਈ ਐਮਰਜੈਂਸੀ ਲੈਂਡਿੰਗ

Saturday, Aug 19, 2023 - 06:31 PM (IST)

ਅਮਰੀਕਾ ਵਿਖੇ ਹਵਾ 'ਚ ਅਚਾਨਕ ਜਹਾਜ਼ ਦੇ ਇੰਜਣ ’ਚੋਂ ਨਿਕਲਣ ਲੱਗੇ ਅੱਗ ਦੇ ਗੋਲ਼ੇ, ਕਰਵਾਈ ਐਮਰਜੈਂਸੀ ਲੈਂਡਿੰਗ

ਵਾਸ਼ੰਗਟਨ (ਇੰਟ.)- ਅਮਰੀਕਾ ’ਚ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦਰਅਸਲ ਸਾਊਥਵੈਸਟ ਏਅਰਲਾਈਨਸ ਦੇ ਇਕ ਜਹਾਜ਼ ਦੇ ਇੰਜਣ ’ਚ ਉਸ ਵੇਲੇ ਅੱਗ ਲੱਗ ਗਈ, ਜਦੋਂ ਉਹ ਟੈਕਸਾਸ ਤੋਂ ਮੈਕਸੀਕੋ ਦੇ ਕੈਨਕਨ ਜਾ ਰਿਹਾ ਸੀ। ਅੱਗ ਲੱਗਣ ਨਾਲ ਹਫ਼ੜਾ-ਦਫ਼ੜੀ ’ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਐੱਨ. ਬੀ. ਸੀ. ਨਿਊਜ਼ ਦੀ ਇਕ ਰਿਪੋਰਟ ਅਨੁਸਾਰ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਲੰਘੀ 15 ਅਗਸਤ ਦੀ ਹੈ, ਜਦੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਦੇ ਇੰਜਣ ’ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਹਿਊਸਟਨ ਦੇ ਪੀ ਹਾਬੀ ਹਵਾਈ ਅੱਡੇ ’ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਫਲਾਈਟ 307 ਨੂੰ ਬੱਦਲਾਂ ਦੇ ਉੱਤੇ ਉੱਡਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਅਚਾਨਕ ਉਸ ਦੇ ਇੰਜਣ ’ਚੋਂ ਅੱਗ ਨਿਕਲਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਚਿਪਸ ਦੇਣ ਦੇ ਬਹਾਨੇ 6 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਆਉਟਲੈਟ ਅਨੁਸਾਰ ਵੀਡੀਓ ਨੂੰ ਇਕ ਮਕੈਨੀਕਲ ਇੰਜੀਨੀਅਰ ਐਂਡਰਿਊ ਸੈਂਡਿਨੋ ਨੇ ਰਿਕਾਰਡ ਕੀਤਾ ਹੈ, ਜਦੋਂ ਉਹ ਹਵਾਈ ਅੱਡੇ ਦੇ ਕੋਲੋਂ ਨਿਕਲ ਰਿਹਾ ਸੀ। ਜਹਾਜ਼ ’ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਡਰ ਦੇ ਮਾਰੇ ਹਾਲਤ ਖ਼ਰਾਬ ਹੋ ਗਈ ਸੀ। ਈਂਧਨ ਦੀ ਬਦਬੂ ਆਉਣ ਲੱਗੀ ਸੀ, ਜਹਾਜ਼ ’ਚ ਸਵਾਰ ਸਾਰੇ ਲੋਕ ਪ੍ਰਾਰਥਨਾ ਕਰ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਸਣੇ ਕਈ ਪਾਬੰਦੀਆਂ ਦੇ ਹੁਕਮ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News