ਅਮੇਜ਼ਨ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਜੀ-7 ਦੇ ਏਜੰਡੇ 'ਚ ਕੀਤਾ ਜਾਵੇਗਾ ਸ਼ਾਮਲ

08/23/2019 9:32:21 PM

ਬਰਲਿਨ - ਅਮੇਜ਼ਨ ਦੇ ਹਰੇ-ਭਰੇ ਜੰਗਲਾਂ 'ਚ ਲੱਗੀ ਅੱਗ ਗੰਭੀਰ ਐਮਰਜੰਸੀ ਸਾਬਿਤ ਹੋ ਸਕਦੀ ਹੈ ਅਤੇ ਇਸ ਹਫਤੇ ਦੇ ਆਖਿਰ 'ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ਲਈ ਫਰਾਂਸ 'ਚ ਇਕੱਠੇ ਹੋਏ ਵਿਸ਼ਵ ਨੇਤਾਵਾਂ ਨੂੰ ਇਸ 'ਤੇ ਚਰਚਾ ਕਰਨੀ ਚਾਹੀਦੀ ਹੈ। ਜਰਮਨ ਦੀ ਚਾਂਸਲਰ ਏਜੰਲਾ ਮਰਕੇਲ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ।

Image result for The fire in Amazon's forests G-7

ਸਟੀਫਨ ਸੀਬਰਟ ਨੇ ਬਰਲਿਨ 'ਚ ਪੱਤਰਕਾਰਾਂ ਨੂੰ ਆਖਿਆ ਕਿ ਅਮੇਜ਼ਨ ਖੇਤਰ 'ਚ ਅੱਗ ਜਿਸ ਪੈਮਾਨੇ 'ਤੇ ਫੈਲੀ ਹੈ ਉਹ ਹੈਰਾਨ ਕਰਨ ਵਾਲਾ ਹੈ ਅਤੇ ਇਹ ਨਾ ਸਿਰਫ ਬ੍ਰਾਜ਼ੀਲ ਅਤੇ ਹੋਰ ਪ੍ਰਭਾਵਿਤ ਦੇਸ਼ਾਂ ਲਈ ਭਿਆਨਕ ਹੈ ਬਲਕਿ ਪੂਰੇ ਵਿਸ਼ਵ ਲਈ ਹੈ। ਉਨ੍ਹਾਂ ਕਿਹਾ ਕਿ ਚਾਂਸਲਰ ਇਸ ਗੱਲ 'ਤੇ ਸਹਿਮਤ ਹੈ ਕਿ ਜਦ ਜੀ-7 ਦੇਸ਼ ਇਸ ਹਫਤੇ ਦੇ ਆਖਿਰ 'ਚ ਇਕੱਠੇ ਆਉਣਗੇ ਤਾਂ ਅਮੇਜ਼ਨ ਦੇ ਜੰਗਲਾਂ 'ਚ ਲੱਗੀ ਅੱਗ ਦੀ ਇਸ ਗੰਭੀਰ ਸਮੱਸਿਆ ਨੂੰ ਏਜੰਡੇ 'ਚ ਸ਼ਾਮਲ ਕੀਤਾ ਜਾਵੇਗਾ।


Khushdeep Jassi

Content Editor

Related News