ਅਫਗਾਨਿਸਤਾਨ ''ਚ ਅੱਗ ਕਾਰਨ 800 ਪਰਿਵਾਰ ਹੋਏ ਬੇਘਰ
Wednesday, Aug 17, 2022 - 05:23 PM (IST)

ਸ਼ਿਬੇਰਘਨ (ਏਜੰਸੀ)- ਅਫਗਾਨਿਸਤਾਨ ਦੇ ਉੱਤਰੀ ਜਵਾਜ਼ਾਨ ਸੂਬੇ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਬਾਲਾ ਮਰਦਿਨ ਪਿੰਡ 'ਚ ਹਾਲ ਹੀ ਦੇ ਦਿਨਾਂ 'ਚ ਅੱਗ ਲੱਗਣ ਕਾਰਨ 800 ਪਰਿਵਾਰ ਬੇਘਰ ਹੋ ਗਏ ਹਨ। ਇੱਕ ਸਥਾਨਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾਈ ਪੁਲਸ ਦੇ ਬੁਲਾਰੇ ਅਬਦੁਲ ਸੱਤਾਰ ਹਲੀਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੇਘਰ ਪਰਿਵਾਰ ਜਾਵਜ਼ਾਨ ਸੂਬਾਈ ਰਾਜਧਾਨੀ ਸ਼ਿਬੇਰਘਨ ਸ਼ਹਿਰ ਅਤੇ ਗੁਆਂਢੀ ਬਲਖ ਸੂਬੇ ਲਈ ਰਵਾਨਾ ਹੋ ਗਏ ਹਨ।
ਅਧਿਕਾਰੀ ਨੇ ਦੱਸਿਆ, '8 ਅਗਸਤ ਨੂੰ ਲੱਗੀ ਅੱਗ ਨੇ ਫੈਜ਼ਾਬਾਦ ਜ਼ਿਲ੍ਹੇ ਦੇ ਬਾਲਾ ਮਰਦਿਅਨ ਪਿੰਡ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਵਿੱਚ ਰੋਜ਼ਾਨਾ 5 ਤੋਂ 6 ਘਰ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਰਹੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 120 ਘਰ ਤਬਾਹ ਹੋ ਚੁੱਕੇ ਹਨ।' ਫੈਜ਼ਾਬਾਦ ਜ਼ਿਲ੍ਹੇ ਦਾ ਪਿੰਡ ਬਾਲਾ ਮਰਦਿਅਨ ਅੱਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਹਾਲਾਂਕਿ ਅੱਗ 'ਤੇ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।