ਅਮਰੀਕਾ ਦੇ ਫੀਨਿਕਸ ਏਅਰਪੋਰਟ ਨੇੜੇ ਲੱਗੀ ਭਿਆਨਕ ਅੱਗ

Friday, Jul 21, 2023 - 04:55 PM (IST)

ਅਮਰੀਕਾ ਦੇ ਫੀਨਿਕਸ ਏਅਰਪੋਰਟ ਨੇੜੇ ਲੱਗੀ ਭਿਆਨਕ ਅੱਗ

ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਫੀਨਿਕਸ ਸਕਾਈ ਹਾਰਬਰ ਕੌਮਾਂਤਰੀ ਹਵਾਈ ਅੱਡੇ ਨੇੜੇ ਪ੍ਰੋਪੇਨ ਟੈਂਕਾਂ ਵਿਚ ਧਮਾਕੇ ਕਾਰਨ ਭਿਆਨਕ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫੀਨਿਕਸ ਫਾਇਰ ਡਿਪਾਰਟਮੈਂਟ ਨੇ ਵੀਰਵਾਰ ਸ਼ਾਮ ਨੂੰ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਕਿਹਾ ਕਿ 100 ਤੋਂ ਵੱਧ ਫਾਇਰਫਾਈਟਰ ਅੱਗ 'ਤੇ ਕਾਬੂ ਪਾਉਣ ਲਈ ਸਖ਼ਤ ਮਹਿਨਤ ਕਰ ਰਹੇ ਹਨ।

ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸ ਦੌਰਾਨ, ਫੀਨਿਕਸ ਸਕਾਈ ਹਾਰਬਰ ਏਅਰਪੋਰਟ ਨੇ ਕਿਹਾ ਕਿ ਅੱਗ ਨਾਲ ਉਸ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ ਹੈ। ਟਰਮੀਨਲ ਅਤੇ ਰਨਵੇ ਖੁੱਲ੍ਹੇ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ।


author

cherry

Content Editor

Related News