ਲਾਸ ਏਂਜਲਸ ਨੇੜੇ ‘ਸ਼ੇਵਰਾਨ ਰਿਫਾਇਨਰੀ’ ’ਚ ਲੱਗੀ ਅੱਗ
Saturday, Oct 04, 2025 - 03:02 AM (IST)

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ’ਚ ਲਾਸ ਏਂਜਲਸ ਨੇੜੇ ਸਥਿਤ ਸ਼ੇਵਰਾਨ ਤੇਲ ਰਿਫਾਇਨਰੀ ’ਚ ਵੀਰਵਾਰ ਰਾਤ ਭਿਆਨਕ ਅੱਗ ਲੱਗ ਗਈ, ਜਿਸ ਨਾਲ ਆਸਮਾਨ ’ਚ ਉੱਚੀਆਂ ਲਪਟਾਂ ਉੱਠੀਆਂ, ਜੋ ਮੀਲਾਂ ਦੂਰ ਤੋਂ ਵੀ ਵਿਖਾਈ ਦੇ ਰਹੀਆਂ ਸਨ। ਕੈਲੀਫੋਰਨੀਆ ਦੇ ਐੱਲ. ਸੇਗੁੰਡੋ ’ਚ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ।
ਸਥਾਨਕ ਪ੍ਰਸ਼ਾਸਨ ਨੇ ਸ਼ੁੱਕਰਵਾਰ ਤੜਕੇ ਇਕ ਬਿਆਨ ’ਚ ਕਿਹਾ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਬਿਆਨ ’ਚ ਕਿਹਾ ਗਿਆ ਕਿ ਕਿਸੇ ਨੂੰ ਵੀ ਜਗ੍ਹਾ ਖਾਲੀ ਕਰਵਾਉਣ ਦਾ ਆਦੇਸ਼ ਨਹੀਂ ਦਿੱਤਾ ਗਿਆ ਹੈ।
ਇਸ ’ਚ ਕਿਹਾ ਗਿਆ ਕਿ ਅੱਗ ਦਾ ਅਸਰ ਅਜੇ ਵੀ ਖਤਮ ਨਹੀਂ ਹੋਇਆ ਹੈ ਅਤੇ ਸੜਕਾਂ ਫਿਲਹਾਲ ਬੰਦ ਹਨ। ਕੰਪਨੀ ਨੇ ਦੇਰ ਰਾਤ ਇਕ ਬਿਆਨ ’ਚ ਕਿਹਾ ਸੀ ਕਿ ਸ਼ੇਵਰਾਨ ਐੱਲ. ਸੇਗੁੰਡੋ ਰਿਫਾਈਨਰੀ ’ਚ ਲੱਗੀ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।