ਕੋਸਕਾ ''ਚ ਜੰਗਲੀ ਅੱਗ ਨਾਲ 2000 ਹੈਕਟੇਅਰ ਜੰਗਲੀ ਖੇਤਰ ਸੁਆਹ

Monday, Oct 23, 2017 - 02:54 PM (IST)

ਕੋਸਕਾ ''ਚ ਜੰਗਲੀ ਅੱਗ ਨਾਲ 2000 ਹੈਕਟੇਅਰ ਜੰਗਲੀ ਖੇਤਰ ਸੁਆਹ

ਕਾਲਵੀ (ਭਾਸ਼ਾ)— ਫਰਾਂਸ ਦੇ ਕੋਸਕਾ ਟਾਪੂ ਦੇ ਜੰਗਲਾਂ ਵਿਚ ਲੱਗੀ ਅੱਗ ਨੇ 2000 ਹੈਕਟੇਅਰ (ਕਰੀਬ 5,000 ਏਕੜ) ਜੰਗਲ ਨੂੰ ਸੁਆਹ ਕਰ ਦਿੱਤਾ ਪਰ ਇਹ ਅੱਗ ਇਲਾਕੇ ਦੇ ਪੇਂਡੂਆਂ ਲਈ ਖਤਰਾ ਨਹੀਂ ਹੈ। ਭੂ-ਮੱਧ ਸਾਗਰੀ ਟਾਪੂ ਦੇ ਉੱਤਰ ਵਿਚ ਐਤਵਾਰ ਨੂੰ ਅੱਗ ਭੜਕੀ ਸੀ ਅਤੇ ਸੋਮਵਾਰ ਨੂੰ ਵੀ ਇਸ ਦਾ ਕਹਿਰ ਜਾਰੀ ਸੀ। ਦੂਜੇ ਪਾਸੇ ਸੈਂਕੜੇ ਫਾਇਰ ਬ੍ਰਿਗੇਡ ਕਰਮਚਾਰੀ ਅੱਗ ਦੀਆਂ ਲਪਟਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਸਥਾਨਕ ਐਮਰਜੈਂਸੀ ਸਥਿਤੀ ਸੇਵਾ ਨੇ ਕਿਹਾ ਕਿ ਮੀਂਹ, ਤਾਪਮਾਨ ਵਿਚ ਕਮੀ ਅਤੇ ਹਵਾ ਦੀ ਦਿਸ਼ਾ ਵਿਚ ਬਦਲਾਅ ਕਾਰਨ ਅੱਗ ਨੇੜੇ ਰਹਿੰਦੇ ਪੇਂਡੂਆਂ ਲਈ ਖਤਰਾ ਨਹੀਂ ਹੈ। ਅਧਿਕਾਰੀਆਂ ਮੁਤਾਬਕ ਅੱਗ ਕਾਰਨ ਇਕ ਘਰ ਅਤੇ ਭੇਡਾਂ ਦਾ ਇਕ ਝੁੰਡ ਹਾਦਸਾਗ੍ਰਸਤ ਹੋਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਜੰਗਲੀ ਅੱਗ ਨੇ ਪੁਰਤਗਾਲ ਵਿਚ 44 ਲੋਕਾਂ ਦੀ ਜਾਨ ਲਈ ਸੀ।


Related News