69 ਸਾਲਾ ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨਿਸਤੋ ਬਣੇ ਪਿਤਾ

Saturday, Feb 03, 2018 - 10:04 AM (IST)

69 ਸਾਲਾ ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨਿਸਤੋ ਬਣੇ ਪਿਤਾ

ਹੈਲਸਿੰਕੀ— ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨਿਸਤੋ ਦੇਸ਼ ਦੇ ਸਰਵਉੱਚ ਅਹੁਦੇ 'ਤੇ ਰਹਿੰਦੇ ਹੋਏ ਪਿਤਾ ਬਣਨ ਵਾਲੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਕੀਤੀ ਗਈ ਇਕ ਇੰਟਰਵੀਊ ਮੁਤਾਬਕ ਨੀਨਿਸਤੋ ਦੀ ਪਤਨੀ ਜੈਨੀ ਹੌਕਿਓ ਨੇ ਸ਼ੁੱਕਰਵਾਰ ਨੂੰ ਇਕ ਬੱਚੇ ਨੂੰ ਜਨਮ ਦਿੱਤਾ। ਰਾਸ਼ਟਰਪਤੀ ਦੀ ਪਤਨੀ ਅਤੇ ਉਨ੍ਹਾਂ ਦਾ ਬੱਚਾ ਬਿਲਕੁਲ ਤੰਦਰੁਸਤ ਹਨ। 69 ਸਾਲਾ ਨੀਨਿਸਤੋ ਅਤੇ 40 ਸਾਲਾ ਜੈਨੀ ਹੌਕਿਓ ਦਾ ਵਿਆਹ 2009 'ਚ ਹੋਇਆ ਸੀ। ਨੀਨਿਸਤੋ ਦਾ ਇਹ ਤੀਸਰਾ ਬੱਚਾ ਹੈ ਜਦ ਕਿ ਜੈਨੀ ਹੌਕਿਓ ਪਹਿਲੀ ਵਾਰ ਮਾਂ ਬਣੀ ਹੈ। ਜ਼ਿਕਰਯੋਗ ਹੈ ਕਿ 1995 'ਚ ਇਕ ਕਾਰ ਦੁਰਘਟਨਾ 'ਚ ਨੀਨਿਸਤੋ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ।


Related News