ਫਿਜ਼ੀ ਦੇ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆਈ ਪੀ. ਐੱਮ. ''ਤੇ ਲਾਏ ਇਹ ਦੋਸ਼

Saturday, Aug 17, 2019 - 01:10 PM (IST)

ਫਿਜ਼ੀ ਦੇ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆਈ ਪੀ. ਐੱਮ. ''ਤੇ ਲਾਏ ਇਹ ਦੋਸ਼

ਸਿਡਨੀ— ਫਿਜ਼ੀ ਦੇ ਪ੍ਰਧਾਨ ਮੰਤਰੀ ਫਰੈਂਕ ਬੈਨਿਮਾਰਾਮਾ ਨੇ ਆਸਟ੍ਰੇਲੀਆਈ ਪੀ. ਐੱਮ. ਸਕੌਟ ਮੌਰੀਸਨ ਨੂੰ ਅਪਮਾਨ ਕਰਨ ਵਾਲਾ ਵਿਅਕਤੀ ਦੱਸਿਆ। ਪੀ. ਐੱਮ. ਫਰੈਂਕ ਬੈਨਿਮਾਰਾਮਾ ਨੇ ਵੀਰਵਾਰ ਨੂੰ ਤੁਵਾਲੁ 'ਚ ਸੰਪਨ ਹੋਏ 'ਪ੍ਰਸ਼ਾਂਤ ਟਾਪੂ ਫੋਰਮ' ਦੇ ਬਾਅਦ ਮੌਰੀਸਨ 'ਤੇ ਜਲਵਾਯੂ ਪਰਿਵਰਤਨ ਦੀ ਹੋਂਦ ਦੇ ਖਤਰੇ ਦਾ ਸਾਹਮਣਾ ਕਰ ਰਹੇ ਟਾਪੂ ਦੇਸ਼ਾਂ 'ਤੇ ਦਬਦਬਾ ਵਧਾਉਣ ਦਾ ਦੋਸ਼ ਲਗਾਇਆ। ਬੈਨਿਮਾਰਾਮਾ ਨੇ ਇਕ ਅਖਬਾਰ ਨੂੰ ਕਿਹਾ,''ਪੀ. ਐੱਮ. ਮੌਰੀਸਨ ਅਪਮਾਨ ਕਰਨ ਵਾਲੇ, ਦੂਜਿਆਂ ਨੂੰ ਨੀਂਵਾਂ ਦਿਖਾਉਣ ਵਾਲੇ ਅਤੇ ਰਿਸ਼ਤੇ ਨਿਭਾਉਣ 'ਚ ਅਸਫਲ ਵਿਅਕਤੀ ਹਨ।''

ਦੋਸ਼ ਲਗਾਇਆ ਗਿਆ ਕਿ ਮੌਰੀਸਨ ਜਾਣ ਬੁੱਝ ਕੇ ਅਜਿਹਾ ਕਰਦੇ ਹਨ। ਉਨ੍ਹਾਂ ਚੀਨੀ ਅਧਿਕਾਰੀਆਂ ਦੀ ਸਿਫਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਜਿਹਾ ਨਹੀਂ ਕੀਤਾ। ਨਾ ਹੀ ਕਦੇ ਇਹ ਗੱਲ ਆਖੀ ਹੈ ਕਿ ਉਨ੍ਹਾਂ ਨੇ ਪੈਸੀਫਿਕ ਆਈਲੈਂਡ ਲਈ ਬਹੁਤ ਕੁੱਝ ਕੀਤਾ ਹੈ ਅਤੇ ਪੈਸੇ ਖਰਚ ਕੀਤੇ ਹਨ।
ਫਿਜ਼ੀ ਵਲੋਂ ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਕ ਦੇ ਵਿਵਾਦਤ ਬਿਆਨ 'ਤੇ ਟਿੱਪਣੀ ਦਾ ਵੀ ਸਖਤ ਜਵਾਬ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਕੌਟ ਮੌਰੀਸਨ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਕੁਝ ਮਹੀਨੇ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ। ਫਿਲਹਾਲ ਆਸਟ੍ਰੇਲੀਆ ਵਲੋਂ ਅਜੇ ਕੋਈ ਬਿਆਨ ਨਹੀਂ ਆਇਆ।


Related News