ਇਮਰਾਨ ਨੂੰ ਸਤਾ ਰਿਹੈ ਆਪਣੇ ਕਤਲ ਦਾ ਡਰ, ਰਿਕਾਰਡ ਕੀਤੀ ਵੀਡੀਓ 'ਮੌਤ' ਤੋਂ ਬਾਅਦ ਹੋਵੇਗੀ ਨਸ਼ਰ

Monday, May 16, 2022 - 11:29 AM (IST)

ਇਮਰਾਨ ਨੂੰ ਸਤਾ ਰਿਹੈ ਆਪਣੇ ਕਤਲ ਦਾ ਡਰ, ਰਿਕਾਰਡ ਕੀਤੀ ਵੀਡੀਓ 'ਮੌਤ' ਤੋਂ ਬਾਅਦ ਹੋਵੇਗੀ ਨਸ਼ਰ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਐਤਵਾਰ ਨੂੰ ਆਪਣੀ ਜਿੰਦਗੀ ਨੂੰ ਖ਼ਤਰਾ ਹੋਣ ਦੀ ਗੱਲ ਦੋਹਰਾਈ ਹੈ ਅਤੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਜੇਕਰ ਮੈਨੂੰ ਕੁਝ ਹੁੰਦਾ ਹੈ ਅਤੇ ਮੈਂ ਮਾਰਿਆ ਗਿਆ ਤਾਂ ਲੋਕ ਮੇਰੇ ਲਈ ਨਿਆਂ ਪ੍ਰਾਪਤ ਕਰਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਮੋਗਾ ਦੇ ਨਵਕਿਰਨ ਸਿੰਘ ਦੀ ਪਾਣੀ 'ਚ ਡੁੱਬਣ ਕਾਰਨ ਮੌਤ

 

ਫੈਸਲਾਬਾਦ ਵਿਚ ਇਕ ਵਿਸ਼ਾਲ ਪਾਰਟੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਨਾਂ ਲੈਂਦੇ ਹੋਏ ਇਕ ਵੀਡੀਓ ਰਿਕਾਰਡ ਕੀਤੀ ਹੈ, ਜੋ ਮੈਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ। ਕਿਉਂਕਿ ਮੈਂ ਪਾਕਿਸਤਾਨ ਦਾ ਇਤਿਹਾਸ ਜਾਣਦਾ ਹਾਂ। ਇਤਿਹਾਸ ਸਾਨੂੰ ਦੱਸਦਾ ਹੈ ਕਿ ਸਾਡੀ ਨਿਆਂ ਪ੍ਰਣਾਲੀ ਸ਼ਕਤੀਸ਼ਾਲੀ ਅਪਰਾਧੀਆਂ ਨੂੰ ਨਹੀਂ ਫੜ ਸਕਦੀ, ਇਸ ਲਈ ਮੈਂ ਇਸ ਗੱਲ ਨੂੰ ਲੋਕਾਂ ’ਤੇ ਛੱਡਦਾ ਹਾਂ। ਉਨ੍ਹਾਂ ਕਿਹਾ ਜੇਕਰ ਮੈਨੂੰ ਕੁਝ ਹੋਇਆ ਤਾਂ ਇਸ ਵੀਡੀਓ ਨੂੰ ਦੇਸ਼ ਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਮੈਨੂੰ ਦੇਸ਼ ਦੇ ਆਮ ਲੋਕਾਂ 'ਤੇ ਬਹੁਤ ਵਿਸ਼ਵਾਸ ਹੈ। ਜੇਕਰ ਮੈਨੂੰ ਕੁਝ ਹੋਇਆ ਤਾਂ ਦੇਸ਼ ਨੂੰ ਮੈਨੂੰ ਇਨਸਾਫ਼ ਦਿਵਾਉਣਾ ਹੋਵੇਗਾ।

ਇਹ ਵੀ ਪੜ੍ਹੋ: ਕੈਨੇਡਾ ਦੀ ਸਿਆਸਤ 'ਚ ਪੰਜਾਬੀਆਂ ਦੀ ਅਹਿਮ ਭੂਮਿਕਾ , ਚੋਣ ਮੈਦਾਨ 'ਚ ਉਤਰੇ 20 ਉਮੀਦਵਾਰ

ਉਨ੍ਹਾਂ ਨੇ ਅੱਗੇ ਕਿਹਾ, 'ਉਹ ਸੋਚਦੇ ਹਨ ਕਿ ਇਮਰਾਨ ਉਨ੍ਹਾਂ ਦੇ ਰਾਹ 'ਚ ਇੱਕ ਰੁਕਾਵਟ ਹੈ, ਜਿਸ ਨੂੰ ਹਟਾਉਣ ਦੀ ਲੋੜ ਹੈ। ਇਸ ਲਈ ਮੈਂ ਇਹ ਵੀਡੀਓ ਰਿਕਾਰਡ ਕੀਤੀ ਹੈ। ਕਿਉਂਕਿ ਮੇਰੇ ਲਈ ਇਹ ਰਾਜਨੀਤੀ ਨਹੀਂ, ਜਿਹਾਦ ਹੈ। ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਪੂਰੇ ਪਾਕਿਸਤਾਨ ਨੂੰ ਪਤਾ ਲੱਗੇ ਕਿ ਇਸ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ: ਲਾੜਾ-ਲਾੜੀ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਵਿਆਹ ਵਿਚ ਐਂਟਰੀ, ਵੀਡੀਓ ਵਾਇਰਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News