ਚੀਨ ਅਤੇ ਤਾਈਵਾਨ ਦੋਹਾਂ ਨੇ ਲੜਾਕੂ ਜਹਾਜ਼ ਢੇਰ ਕੀਤੇ ਜਾਣ ਵਾਲੀ ਖਬਰ ਨੂੰ ਦੱਸਿਆ ''ਫੇਕ''

Friday, Sep 04, 2020 - 05:59 PM (IST)

ਚੀਨ ਅਤੇ ਤਾਈਵਾਨ ਦੋਹਾਂ ਨੇ ਲੜਾਕੂ ਜਹਾਜ਼ ਢੇਰ ਕੀਤੇ ਜਾਣ ਵਾਲੀ ਖਬਰ ਨੂੰ ਦੱਸਿਆ ''ਫੇਕ''

ਤਾਏਪਈ/ਬੀਜਿੰਗ (ਬਿਊਰੋ): ਤਾਈਵਾਨ ਅਤੇ ਚੀਨ ਦੋਹਾਂ ਨੇ ਹੀ ਇਕ ਚੀਨੀ ਲੜਾਕੂ ਜਹਾਜ਼ ਨੂੰ ਢੇਰ ਕੀਤੇ ਜਾਣ ਵਾਲੀ ਖਬਰ ਨੂੰ 'ਫੇਕ ਨਿਊਜ਼' ਦੱਸਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਤੋਂ ਪਹਿਲਾਂ ਖਬਰਾਂ ਸਨ ਕਿ ਚੀਨ ਦੇ ਨਾਲ ਜਾਰੀ ਤਣਾਅ ਦੇ ਵਿਚ ਤਾਈਵਾਨ ਨੇ ਆਪਣੀ ਹਵਾਈ ਸੀਮਾ ਵਿਚ ਘੁਸਪੈਠ ਕਰਨ ਵਾਲੇ ਇਕ ਚੀਨੀ ਲੜਾਕੂ ਜਹਾਜ਼ ਸੁਖੋਈ-35 ਨੂੰ ਢੇਰ ਕਰ ਦਿੱਤਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਕ ਖਬਰ ਨੂੰ ਫੇਕ ਦੱਸਿਆ ਹੈ।ਉਂਝ ਕ੍ਰੈਸ਼ ਹੋਏ ਲੜਾਕੂ ਜਹਾਜ਼ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ ਤੋਂ ਚੋਰੀ ਤਾਈਵਾਨ ਨਾਲ ਦੋਸਤੀ ਕਰਨ 'ਚ ਲੱਗਾ ਪਾਕਿ, ਤਸਵੀਰ ਨੇ ਖੋਲ੍ਹੀ ਪੋਲ

ਉੱਧਰ ਚੀਨੀ ਹਵਾਈ ਫੌਜ ਵੱਲੋਂ ਵੀ ਦੱਸਿਆ ਗਿਆ ਕਿ ਸੋਸ਼ਲ ਮੀਡੀਆ ਯੂਜ਼ਰਸ ਨੂੰ ਭਰਮਾਉਣ ਦੀ ਕੋਸ਼ਿਸ਼ ਵਿਚ ਜਾਣਬੁੱਝ ਕੇ ਇਹਨਾਂ ਗਲਤ ਸੂਚਨਾਵਾਂ ਨੂੰ ਫੈਲਾਇਆ ਜਾ ਰਿਹਾ ਹੈ।ਖਬਰਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਤਾਈਵਾਨ ਨੇ ਚੀਨੀ ਜਹਾਜ਼ ਨੂੰ ਕਈ ਵਾਰ ਚੇਤਾਵਨੀ ਦਿੱਤੀ ਪਰ ਉਸ ਦੇ ਬਾਵਜੂਦ ਚੀਨੀ ਜਹਾਜ਼ ਤਾਈਵਾਨ ਦੇ ਏਅਰਸਪੇਸ ਵਿਚ ਬਣਿਆ ਰਿਹਾ। ਇਸ ਦੇ ਬਾਅਦ ਤਾਈਵਾਨ ਨੇ ਉਸ ਨੂੰ ਢੇਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈਕਿ ਇਸ ਘਟਨਾ ਵਿਚ ਪਾਇਲਟ ਜ਼ਖਮੀ ਹੋ ਗਿਆ ਹੈ। ਨਿਊਜ਼ ਚੈਨਲ ਤੋਂ ਲੈ ਕੇ ਸੋਸ਼ਲ ਮੀਡੀਆ ਵਿਚ ਖਬਰ ਵਾਇਰਲ ਹੋਣ ਦੇ ਬਾਅਦ ਚੀਨੀ ਰੱਖਿਆ ਮੰਤਰਾਲੇ ਨੇ ਸਪਸ਼ੱਟ ਕੀਤ ਕਿ ਇਹ ਪੂਰੀ ਤਰ੍ਹਾਂ ਨਾਲ ਫੇਕ ਹੈ, ਅਜਿਹਾ ਕੁਝ ਨਹੀਂ ਹੋਇਆ।


author

Vandana

Content Editor

Related News