ਬਲੋਚਿਸਤਾਨ ''ਚ ਭਿਆਨਕ ਜੰਗ, ਮਾਰੇ ਗਏ 20 ਬਲੂਚ ਬਾਗੀ, 9 ਪਾਕਿ ਸੈਨਿਕ ਵੀ ਢੇਰ

Sunday, Feb 06, 2022 - 03:52 PM (IST)

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਬਾਗੀਆਂ ਨੇ ਫ਼ੌਜ ਦੇ 9 ਸੈਨਿਕਾਂ ਨੂੰ ਢੇਰ ਕਰ ਦਿੱਤਾ ਹੈ। ਫ਼ੌਜ ਵੱਲੋਂ ਤਿੰਨ ਦਿਨਾਂ ਤੋਂ ਚਲਾਈ ਜਾ ਰਹੀ ਮੁਹਿੰਮ ਵਿਚ 20 ਬਾਗੀ ਵੀ ਮਾਰੇ ਗਏ ਹਨ।ਫ਼ੌਜ ਦੀ ਇਹ ਮੁਹਿੰਮ ਸ਼ਨੀਵਾਰ ਨੂੰ ਪੂਰੀ ਹੋ ਗਈ। ਉੱਧਰ ਬਲੂਚ ਬਾਗੀਆਂ ਨੇ 170 ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ -ਚੀਨ ਦਾ ਲਾਲਚ : ਖ਼ਤਮ ਹੁੰਦੇ ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ 'ਚ ਲਾਲ ਸ਼ੀਸ਼ਮ ਦੇ ਜੰਗਲ

ਬਲੂਚ ਲਿਬੇਸ਼ਨ ਆਰਮੀ (ਬੀ.ਐੱਲ.ਏ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬੁੱਧਵਾਰ ਰਾਤ ਪਾਕਿਸਤਾਨ ਦੇ ਫਰੰਟੀਅਰ ਕੋਰਪਸ (ਐੱਫ.ਸੀ.) ਦੇ ਨੋਸ਼ਕੀ ਅਤੇ ਪੰਜਗੁਰ ਕੈਂਪਾਂ 'ਤੇ ਦੋ ਵੱਡੇ ਹਮਲਿਆਂ ਵਿਚ 170 ਪਾਕਿਸਤਾਨੀ ਸੁਰੱਖਿਆ ਕਰਮੀਆਂ ਨੂੰ ਮਾਰ ਦਿੱਤਾ। ਉੱਥੇ ਫ਼ੌਜ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੇ ਬਾਗੀਆਂ ਨੂੰ ਵਾਪਸ ਖਦੇੜ ਦਿੱਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕਰ ਕੇ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬਹਾਦੁਰ ਸੁਰੱਖਿਆ ਬਲਾਂ ਨੂੰ ਸਲਾਮ ਕਰਦੇ ਹਾਂ, ਜਿਹਨਾਂ ਨੇ ਬਲੋਚਿਸਚਾਨ ਦੇ ਪੰਜਗੁਰ ਅਤੇ ਨੋਸ਼ਕੀ ਵਿਚ ਸੁਰੱਖਿ ਬਲਾਂ ਦੇ ਕੈਂਪਾਂ ਖ਼ਿਲਾਫ਼ ਹਮਲਿਆਂ ਨੂੰ ਅਸਫਲ ਕਰ ਦਿੱਤਾ।  

PunjabKesari

ਮਾਹਰਾਂ ਦਾ ਕਹਿਣਾ ਹੈ ਕਿ ਸੁੰਤਤਰਤਾ ਦੇ ਪ੍ਰਤੀ ਆਪਣੇ ਮਿਸ਼ਨ ਵਿਚ ਬਲੂਚ ਰਾਸ਼ਟਰਵਾਦੀ ਮੁੱਖਰ ਹਨ। ਨੋਸ਼ਕੀ ਅਤੇ ਪੰਜਗੁਰ ਹਮਲੇ ਮਹੱਤਵਪੂਰਨ ਹਨ ਕਿਉਂਕਿ ਉਹ ਠੀਕ ਉਸੇ ਸਮੇਂ ਹੋ ਰਹੇ ਹਨ ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ ਦਾ ਦੌਰਾ ਕਰ ਰਹੇ ਹਨ। ਇਹ ਚੀਨ ਨੂੰ ਸੰਦੇਸ਼ ਭੇਜਦਾ ਹੈ ਕਿ ਜੇਕਰ ਪਾਕਿਸਤਾਨ ਦੇ ਐੱਫ.ਸੀ. ਕੈਂਬ ਬਲੂਚ ਹਮਲਿਆਂ ਤੋਂ ਸੁਰੱਖਿਅਤ ਨਹੀਂ ਹਨ ਤਾਂ ਚੀਨ ਬਲੋਚਿਸਤਾਨ ਅਤੇ ਪਾਕਿਸਤਾਨ ਵਿਚ ਆਪਣੇ ਹਿੱਤਾਂ ਦੀ ਰੱਖਿਆ ਕਿਵੇਂ ਕਰੇਗਾ।


Vandana

Content Editor

Related News