FIA ਮਨੀ ਲਾਂਡਰਿੰਗ ਮਾਮਲੇ ''ਚ ਸ਼ਾਹਬਾਜ਼ ਅਤੇ ਹਮਜ਼ਾ ਤੋਂ ਨਹੀਂ ਕਰੇਗੀ ਪੁੱਛਗਿੱਛ

Thursday, May 12, 2022 - 05:03 PM (IST)

FIA ਮਨੀ ਲਾਂਡਰਿੰਗ ਮਾਮਲੇ ''ਚ ਸ਼ਾਹਬਾਜ਼ ਅਤੇ ਹਮਜ਼ਾ ਤੋਂ ਨਹੀਂ ਕਰੇਗੀ ਪੁੱਛਗਿੱਛ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ 16 ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਤੋਂ ਪੁੱਛਗਿੱਛ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਅਖ਼ਬਾਰ 'ਡਾਨ' ਨੇ ਵੀਰਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਐਫ.ਆਈ.ਏ. ਦੇ ਡਾਇਰੈਕਟਰ ਜਨਰਲ (ਡੀ.ਜੀ.) ਨੇ ਅਦਾਲਤ ਵਿੱਚ ਪੇਸ਼ ਕੀਤੀ ਲਿਖਤੀ ਅਰਜ਼ੀ ਵਿੱਚ ਕਿਹਾ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁਣਿਆ ਜਾਣਾ ਹੈ ਅਤੇ ਅਜਿਹੀ ਸਥਿਤੀ ਵਿੱਚ ਸਬੰਧਤ ਧਿਰਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ਲਈ ਤਿਆਰ ਨਹੀਂ ਹਨ, ਬੇਨਤੀ ਹੈ ਕਿ ਇਹਨਾਂ ਨਿਰਦੇਸ਼ਾਂ ਨੂੰ ਅਦਾਲਤ ਵੱਲੋਂ ਰਿਕਾਰਡ ਦੇ ਹਿੱਸੇ 'ਚ ਸ਼ਾਮਲ ਕਰ ਲਿਆ ਜਾਵੇ। 

ਐਫ.ਆਈ.ਏ. ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਤਿੰਨ ਦਿਨ ਪਹਿਲਾਂ ਲਾਹੌਰ ਦੀ ਵਿਸ਼ੇਸ਼ ਅਦਾਲਤ ਵੱਲੋਂ ਪੀਐਮਐਲ-ਐਨ ਆਗੂਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣੇ ਬਾਕੀ ਹਨ। ਇਸ ਤੋਂ ਪਹਿਲਾਂ ਐਫ.ਆਈ.ਏ. ਦੇ ਸਾਬਕਾ ਡਾਇਰੈਕਟਰ ਮੁਹੰਮਦ ਰਿਜ਼ਵਾਨ, ਜਿਸ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਜਾਂਚ ਸ਼ੁਰੂ ਕੀਤੀ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਐਫ.ਆਈ.ਏ. ਨੇ ਇਸ ਮਾਮਲੇ ਵਿੱਚ ਸ਼ਾਹਬਾਜ਼, ਉਨ੍ਹਾਂ ਦੇ ਪੁੱਤਰ ਹਮਜ਼ਾ ਸ਼ਰੀਫ਼ ਅਤੇ ਸੁਲੇਮਾਨ ਖ਼ਿਲਾਫ਼ ਨਵੰਬਰ 2020 ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ - ਪਾਕਿ ਵਿਦੇਸ਼ ਮੰਤਰੀ ਬਿਲਾਵਲ ਨੇ ਦਿਖਾਇਆ ਰੰਗ, UN ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕਿਆ 'ਕਸ਼ਮੀਰ ਮੁੱਦਾ' 

ਇਸ ਦੌਰਾਨ, ਸੁਲੇਮਾਨ ਸ਼ਾਹਬਾਜ਼ ਗੁਪਤ ਤੌਰ 'ਤੇ ਯੂਕੇ ਭੱਜ ਗਿਆ ਸੀ ਜਦੋਂ ਕਿ ਵਿਸ਼ੇਸ਼ ਅਦਾਲਤ ਨੇ 27 ਜਨਵਰੀ ਨੂੰ ਸ਼ਰੀਫ ਅਤੇ ਹਮਜ਼ਾ ਸ਼ਰੀਫ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ ਸੀ। ਏਜੰਸੀ ਦੇ ਪੂਰੇ ਮਾਮਲੇ 'ਚ ਅਜਿਹੇ ਫ਼ੈਸਲੇ ਤੋਂ ਬਾਅਦ ਹੁਣ ਅਦਾਲਤ ਐੱਫ.ਆਈ.ਏ. ਦੇ ਡਾਇਰੈਕਟਰ ਜਨਰਲ ਦੀ ਅਰਜ਼ੀ ਨੂੰ ਆਪਣੀ ਕਾਰਵਾਈ ਦੇ ਰਿਕਾਰਡ 'ਚ ਸ਼ਾਮਲ ਕਰੇਗੀ ਅਤੇ ਇਸ ਨੂੰ ਮਾਮਲੇ ਨਾਲ ਨੱਥੀ ਕਰੇਗੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਮੁੜ ਹੋਇਆ 'ਸਿੱਖ' 'ਤੇ ਹਮਲਾ, ਬਜ਼ੁਰਗ ਦੇ ਹੌਂਸਲੇ ਨੇ ਹਮਲਾਵਰ ਨੂੰ ਭੱਜਣ ਲਈ ਕੀਤਾ ਮਜਬੂਰ


author

Vandana

Content Editor

Related News