ਨਾਸਾ ਦੇ ਪ੍ਰੋਗਰਾਮ 'ਚ ਸਿਤਾਰਿਆਂ ਜੜੀ ਚਮਕੀਲੀ ਡ੍ਰੈੱਸ ਪਹਿਨ ਕੇ ਪਹੁੰਚੀ ਮਹਿਲਾ ਵਿਗਿਆਨਿਕ

Thursday, Nov 07, 2019 - 06:25 PM (IST)

ਨਾਸਾ ਦੇ ਪ੍ਰੋਗਰਾਮ 'ਚ ਸਿਤਾਰਿਆਂ ਜੜੀ ਚਮਕੀਲੀ ਡ੍ਰੈੱਸ ਪਹਿਨ ਕੇ ਪਹੁੰਚੀ ਮਹਿਲਾ ਵਿਗਿਆਨਿਕ

ਅਮਰੀਕਾ—ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨੀਸਟ੍ਰੇਸ਼ਨ (ਨਾਸਾ) ਦੇ ਪ੍ਰੋਗਰਾਮ 'ਚ ਆਈ ਇੱਕ ਮਹਿਲਾ ਵਿਗਿਆਨਿਕ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਰੀਟਾ ਜੇ. ਕਿੰਗ ਨਾਂ ਦੀ ਅਮਰੀਕੀ ਵਿਗਿਆਨਿਕ ਨੇ ਪ੍ਰੋਗਰਾਮ 'ਚ ਬੇਹੱਦ ਚਮਕੀਲੀ ਡ੍ਰੈੱਸ ਪਹਿਨੀ ਸੀ। ਦੱਸ ਦੇਈਏ ਕਿ ਇਹ ਮਾਮਲਾ 8 ਸਾਲ ਪੁਰਾਣਾ ਹੈ,ਜਿਸ ਦੀ ਉਸ ਸਮੇਂ ਕਾਫੀ ਚਰਚਾ ਹੋਈ ਸੀ ਪਰ ਰੀਟਾ ਨੇ ਇਸ ਡ੍ਰੈੱਸ ਨੂੰ ਲੈ ਕੇ ਹੁਣ ਇੱਕ ਖੁਲਾਸਾ ਕੀਤਾ ਹੈ, ਜਿਸ ਤੋਂ ਉਹ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ।

PunjabKesari

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਇੱਕ ਮਹਿਲਾ ਵਿਗਿਆਨਿਕ ਨਾਸਾ ਦੇ ਪ੍ਰੋਗਰਾਮ ਦੌਰਾਨ ਚਮਕਦਾਰ ਸੁਨਹਿਰੀ ਡ੍ਰੈੱਸ ਪਹਿਨ ਕੇ ਪਹੁੰਚੀ ਸੀ। ਇਹ ਪ੍ਰੋਗਰਾਮ 8 ਸਾਲ ਪਹਿਲਾਂ 2011 'ਚ ਅਮਰੀਕਾ ਦੇ ਵਰਜੀਨੀਆ 'ਚ ਨਾਸਾ ਦੇ ਹੈਮਪਟਨ 'ਚ ਹੋਇਆ ਸੀ। ਇਸ ਪ੍ਰੋਗਰਾਮ ਦੌਰਾਨ ਨਾਸਾ ਦੇ ਵਿਦਿਆਰਥੀਆਂ ਨੂੰ ਵਿਗਿਆਨਿਕ ਰੀਟਾ ਜੇ. ਕਿੰਗ ਨੇ ਸੰਬੋਧਿਤ ਕੀਤਾ ਸੀ। ਉਹ ਸਟੇਜ 'ਤੇ ਸਿਤਾਰਿਆਂ ਜੜੀ ਚਮਕਦਾਰ ਡ੍ਰੈੱਸ ਪਹਿਨ ਕੇ ਪਹੁੰਚੀ ਸੀ। ਹਾਲ ਹੀ 'ਚ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਆਪਣੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਹੈ।

PunjabKesari

ਟਵਿੱਟਰ 'ਤੇ ਰੀਟਾ ਜੇ. ਕਿੰਗ ਨੇ ਦੱਸਿਆ ਹੈ ਕਿ ਆਪਣੀ ਅਲਮਾਰੀ ਦੀ ਸਫਾਈ ਕਰਦੇ ਹੋਏ ਮੈਨੂੰ ਇਸ ਗਾਊਨ ਨੂੰ ਦੇਖਿਆ ਅਤੇ ਉਨ੍ਹਾਂ ਲੜਕੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਮੈਨੂੰ ਇੱਕ ਪੱਤਰ ਭੇਜਿਆ ਸੀ, ਜਿਸ 'ਚ ਲਿਖਿਆ ਸੀ ਕਿ ਮੈਨੂੰ ਨਾਸਾ 'ਚ ਗੱਲਬਾਤ ਦੌਰਾਨ ਕੁਝ ਚਮਕਦਾਰ ਪਹਿਨਣਾ ਚਾਹੀਦਾ ਹੈ, ਤਾਂ ਕਿ ਇਹ ਵਿਸ਼ਵਾਸ਼ ਦਿਵਾਇਆ ਜਾ ਸਕੇ ਕਿ ਵਿਗਿਆਨਿਕ ਵੀ ਕੁਝ ਚਮਕਦਾਰ ਪਹਿਨ ਸਕਦੇ ਹਨ। ਰੀਟਾ ਦਾ ਇਹ ਟਵੀਟ ਦੇਖਦੇ ਹੀ ਦੇਖਦੇ ਟਵਿੱਟਰ 'ਤੇ ਕਾਫੀ ਵਾਇਰਲ ਹੋ ਗਿਆ। ਟਵਿੱਟਰ ਯੂਜ਼ਰਸ ਨੇ ਇਸ ਦੇ ਲਈ ਰੀਟਾ ਨੂੰ ਸਮਰਥਨ ਦਿੱਤਾ। ਇਸ ਟਵੀਟ ਨੂੰ ਲਗਭਗ 50,000 ਲੋਕ ਲਾਈਕ ਕਰ ਚੁੱਕੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਵਿਗਿਆਨਿਕ ਇਸ ਤਰ੍ਹਾਂ ਦੇ ਲਿਬਾਸ ਨਹੀਂ ਪਹਿਨਦੇ ਹਨ, ਤੁਸੀਂ ਇਸ ਪੈਟਰਨ ਨੂੰ ਤੋੜਿਆ ਹੈ, ਇਸ ਦੇ ਲਈ ਬਹੁਤ ਧੰਨਵਾਦ। ਰੀਟਾ ਦਾ ਕਹਿਣਾ ਹੈ ਕਿ ਇਹ ਡ੍ਰੈੱਸ ਖਾਸ ਤੌਰ 'ਤੇ ਉਸ ਪ੍ਰੋਗਰਾਮ ਲਈ ਹੀ ਉਨ੍ਹਾਂ ਨੇ ਖਰੀਦੀ ਸੀ ਅਤੇ ਹਮੇਸ਼ਾ ਆਪਣੇ ਕੋਲ ਰੱਖੇਗੀ।


author

Iqbalkaur

Content Editor

Related News