ਦੱਖਣੀ ਕੋਰੀਆ ''ਚ ਅਣਪਛਾਤੇ ਵਿਅਕਤੀ ਦੇ ਹਮਲੇ ''ਚ ਮਹਿਲਾ ਸੰਸਦ ਮੈਂਬਰ ਜ਼ਖ਼ਮੀ

Thursday, Jan 25, 2024 - 03:43 PM (IST)

ਦੱਖਣੀ ਕੋਰੀਆ ''ਚ ਅਣਪਛਾਤੇ ਵਿਅਕਤੀ ਦੇ ਹਮਲੇ ''ਚ ਮਹਿਲਾ ਸੰਸਦ ਮੈਂਬਰ ਜ਼ਖ਼ਮੀ

ਸਿਓਲ (ਭਾਸ਼ਾ)- ਦੱਖਣੀ ਕੋਰੀਆ ਵਿੱਚ ਸੱਤਾਧਾਰੀ ਪਾਰਟੀ ਦੀ ਇੱਕ ਮਹਿਲਾ ਸੰਸਦ ਮੈਂਬਰ ਅਣਪਛਾਤੇ ਵਿਅਕਤੀ ਵੱਲੋਂ ਕੀਤੇ ਗਏ ਹਮਲੇ ਵਿੱਚ ਜ਼ਖ਼ਮੀ ਹੋ ਗਈ। ਉਸ ਨੂੰ ਸਿਓਲ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਖਣੀ ਕੋਰੀਆ ਦੀ ਪੁਲਸ ਮੁਤਾਬਕ ਹਮਲਾਵਰ ਨੇ ਸੰਸਦ ਮੈਂਬਰ ਦੇ ਸਿਰ 'ਤੇ ਪੱਥਰ ਵਰਗੀ ਚੀਜ਼ ਨਾਲ ਹਮਲਾ ਕੀਤਾ। ਸਿਓਲ ਦੇ ਅਪਗੁਜੇਂਗ ਜ਼ਿਲ੍ਹੇ ਦੇ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਦੱਖਣੀ ਸਿਓਲ ਵਿੱਚ ਸੰਸਦ ਮੈਂਬਰ ਬਾਏ ਹਿਊਨਜਿਨ 'ਤੇ ਹੋਏ ਹਮਲੇ ਮਗਰੋਂ ਮੌਕੇ ਤੋਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੰਸਦ ਮੈਂਬਰ ਨੂੰ ਲੱਗੀ ਸੱਟ ਦੀ ਗੰਭੀਰਤਾ ਬਾਰੇ ਤੁਰੰਤ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜ਼ਹਿਰੀਲੇ ਟੀਕੇ ਨਾਲ ਨਹੀਂ ਮਰਿਆ ਇਹ ਸ਼ਖ਼ਸ, ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਰੀਕੇ ਦੀ ਵਰਤੋਂ

ਸੂਤਰਾਂ ਨੇ ਦੱਸਿਆ ਕਿ ਜਦੋਂ ਹਿਊਨਜਿਨ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਹੋਸ਼ ਵਿਚ ਸੀ। ਸੰਸਦ ਮੈਂਬਰ ਦੇ ਨਜ਼ਦੀਕੀ ਲੋਕਾਂ ਦੇ ਹਵਾਲੇ ਨਾਲ ਸਥਾਨਕ ਮੀਡੀਆ ਨੇ ਕਿਹਾ ਕਿ ਹਿਊਨਜਿਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਘਟਨਾ ਤੋਂ ਕੁਝ ਹਫ਼ਤੇ ਪਹਿਲਾਂ, ਦੱਖਣੀ ਸ਼ਹਿਰ ਬੁਸਾਨ ਵਿੱਚ ਇੱਕ ਵਿਅਕਤੀ ਨੇ ਵਿਰੋਧੀ ਸੰਸਦ ਮੈਂਬਰ ਲੀ ਜੇ-ਮਯੁੰਗ ਦੀ ਗਰਦਨ 'ਤੇ ਚਾਕੂ ਨਾਲ ਵਾਰ ਕੀਤਾ ਸੀ। ਦੋਸ਼ੀ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਲੀ ਨੂੰ ਭਵਿੱਖ ਵਿੱਚ ਰਾਸ਼ਟਰਪਤੀ ਬਣਨ ਤੋਂ ਰੋਕਣ ਲਈ ਮਾਰਨਾ ਚਾਹੁੰਦਾ ਸੀ। ਲੀ ਨੂੰ ਅੱਠ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਫਰਾਂਸ 'ਚ ਘੱਟ ਉਜਰਤ ਨੂੰ ਲੈ ਕੇ ਕਿਸਾਨਾਂ ਦਾ ਭੜਕਿਆ ਗੁੱਸਾ, ਦੇਸ਼ ਭਰ 'ਚ ਸੜਕਾਂ ਕੀਤੀਆਂ ਜਾਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News