ਫੈਡਰਲ ਕੋਰਟ ਨੇ ਟਰੰਪ ਖਿਲਾਫ ਪੋਰਨ ਸਟਾਰ ਡੈਨੀਅਲਸ ਦਾ ਮੁਕੱਦਮਾ ਕੀਤਾ ਖਾਰਿਜ

10/17/2018 1:10:18 AM

ਵਾਸ਼ਿੰਗਟਨ — ਫੈਡਰਲ ਕੋਰਟ ਨੇ ਪੋਰਨ ਸਟਾਰ ਸਟਾਰਮੀ ਡੈਨੀਅਲਸ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਾਣਹਾਨੀ ਦਾ ਮੁਕੱਦਮਾ ਖਾਰਿਜ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡੈਨੀਅਲਸ ਨੇ ਅਪ੍ਰੈਲ 'ਚ ਟਰੰਪ ਦੇ ਟਵੀਟ ਤੋਂ ਬਾਅਦ ਉਸ 'ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਇਸ ਟਵੀਟ 'ਚ ਟਰੰਪ ਨੇ ਆਖਿਆ ਸੀ ਕਿ ਇਕ ਸ਼ਖਸ ਵੱਲੋਂ ਉਨ੍ਹਾਂ ਨੂੰ ਡੈਨੀਅਲਸ ਨੂੰ ਧਮਕਾਏ ਜਾਣ ਦੀ ਉਨ੍ਹਾਂ ਦੀ ਕਹਾਣੀ ਨੂੰ ਟਰੰਪ ਦੇ ਨਾਲ ਕਥਿਤ ਅਫੇਅਰ ਨਾਲ ਪਚਾਇਆ ਨਹੀਂ ਜਾ ਸਕਦਾ।
ਇਸ 'ਤੇ ਡੈਨੀਅਲਸ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਟਰੰਪ ਦੇ ਬਿਆਨ ਝੂਠੇ ਅਤੇ ਬਦਨਾਮ ਕਰਨ ਵਾਲੇ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਗੱਲ ਨੂੰ ਸਵੀਕਾਰ ਕਰ ਚੁੱਕੇ ਹਨ ਕਿ ਉਨ੍ਹਾਂ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪੋਰਨ ਸਟਾਰ ਸਟਾਰਮੀ ਡੈਨੀਅਲਸ ਨੂੰ ਚੁੱਪ ਰਹਿਣ ਲਈ ਵੱਡੀ ਰਾਸ਼ੀ ਦਿੱਤੀ ਸੀ। ਰਾਸ਼ਟਰਪਤੀ ਦੇ ਵਿਅਕਤੀਗਤ ਰੂਪ ਤੋਂ 1 ਲੱਖ 30 ਹਜ਼ਾਰ ਡਾਲਰ ਦੀ ਰਕਮ ਮਾਇਕਲ ਕੋਹੇਨ ਨੂੰ ਚੁਕਾਈ ਸੀ, ਜੋ ਡੈਨੀਅਲਸ ਨੂੰ ਚੁੱਪ ਰਹਿਣ ਲਈ ਦਿੱਤੀ ਗਈ ਸੀ।
ਫੈਡਰਲ ਕੋਰਟ ਵੱਲੋਂ ਫੈਸਲਾ ਸੁਣਾਇਆ ਜਾਣ ਤੋਂ ਬਾਅਦ ਟਰੰਪ ਨੇ ਟਵੀਟ ਕਰ ਸਟਾਰਮੀ ਦੀ ਮਾਖੌਲ ਉਡਾਇਆ ਅਤੇ ਕਿਹਾ ਕਿ ਉਸ ਵੱਲੋਂ ਮੇਰੇ 'ਤੇ ਲਾਏ ਗਏ ਦੋਸ਼ ਝੂਠੇ ਹਨ ਕਿਉਂਕਿ ਮੈਂ ਕਦੇ ਉਸ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਨਹੀਂ ਬਣਾਏ। ਟਵੀਟ 'ਚ ਉਨ੍ਹਾਂ ਨੇ ਸਟਾਰਮੀ ਨੂੰ 'ਘੋੜੇ ਮੂੰਹ ਵਾਲੀ' ਕਰਾਰ ਦਿੱਤਾ ਹੈ ਪਰ ਇਸ 'ਤੇ ਸਟਾਰਮੀ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ।

 


Related News