ਟੈਕਸਾਸ ਸਕੂਲ 'ਚ ਗੋਲੀਬਾਰੀ ਤੋਂ ਡਰੀਆਂ ਮਾਵਾਂ ਬੋਲੀਆਂ- ਹੁਣ ਨਹੀਂ ਭੇਜਾਂਗੇ ਆਪਣੇ ਬੱਚਿਆਂ ਨੂੰ ਸਕੂਲ

05/26/2022 5:00:21 PM

ਟੈਕਸਾਸ (ਵਿਸ਼ੇਸ਼)- ਟੈਕਸਾਸ ਸੂਬੇ ਦੇ ਸਕੂਲ ਵਿਚ ਗੋਲਬਾਰੀ ਤੋਂ ਬਾਅਦ ਅਮਰੀਕੀ ਮਾਵਾਂ ਡਰ ਗਈਆਂ ਹਨ। ਕਈ ਮਾਪਿਆਂ ਨੇ ਤਾਂ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਫੈਸਲਾ ਕਰ ਲਿਆ ਹੈ। ਹਮਲੇ ਤੋਂ ਬਾਅਦ ਪਹੁੰਚੇ ਢੇਰਾਂ ਮਾਪੇ ਆਪਣੇ ਬੱਚਿਆਂ ਨੂੰ ਗਲੇ ਲਗਾ ਕੇ ਰੋਂਦੇ ਰਹੇ। ਰਾਬ ਐਲੀਮੈਂਟਰੀ ਸਕੂਲ ਵਿਚ ਪੜ੍ਹਨ ਵਾਲੇ ਇਕ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਉਹ ਫਿਰ ਕਦੇ ਵੀ ਆਪਣੇ ਬੱਚੇ ਨੂੰ ਸਕੂਲ ਵਿਚ ਪੜ੍ਹਨ ਨਹੀਂ ਭੇਜੇਗੀ।

ਇਕ ਬੱਚੇ ਦੀ ਮਾਂ ਨੇ ਕਿਹਾ ਕਿ ਮੈਨੂੰ ਸਕੂਲਾਂ ਵਿਚ ਫਾਇਰਿੰਗ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਸਨ। ਮੈਨੂੰ ਲਗਦਾ ਸੀ ਕਿ ਅਜਿਹੀਆਂ ਘਟਨਾਵਾਂ ਸਿਰਫ ਵੱਡੇ ਸ਼ਹਿਰਾਂ ਵਿਚ ਹੁੰਦੀਆਂ ਹਨ, ਪਰ ਅਜਿਹਾ ਮੇਰੇ ਸ਼ਹਿਰ ਵਿਚ ਹੋਇਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ? ਮੈਨੂੰ ਨਹੀਂ ਪਤਾ ਸੀ ਕਿ ਮੇਰਾ ਬੱਚਾ ਜਿੰਦਾ ਹੈ ਜਾਂ ਮਰ ਚੁੱਕਾ ਹੈ। ਮੈਂ ਰੱਬ ਤੋਂ ਵਾਰ-ਵਾਰ ਪ੍ਰਾਰਥਨਾ ਕਰ ਰਹੀ ਸੀ ਕਿ ਮੇਰਾ ਬੱਚਾ ਸੁਰੱਖਿਅਤ ਹੋਵੇ। ਮੈਂ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਫਿਰ ਕਦੇ ਸਕੂਲ ਵਿਚ ਪੜ੍ਹਨ ਜਾਵੇ।

ਇਹ ਵੀ ਪੜ੍ਹੋ: ਅਮਰੀਕਾ ਦੀ ਆਬਾਦੀ 33 ਕਰੋੜ, ਬੰਦੂਕਾਂ 40 ਕਰੋੜ, ਜਾਣੋ ਹਥਿਆਰਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ

PunjabKesari


ਸਕੂਲਾਂ ਵਿਚ ਗੋਲੀਬਾਰੀ ਦੀਆਂ ਵੱਡੀਆਂ ਘਟਨਾਵਾਂ

ਮਈ 2022 : ਰਾਬ ਐਲੀਮੈਂਟਰੀ ਸਕੂਲ
ਟੈਕਸਾਸ ਦੇ ਉਵਾਲਡੇ ਦੇ ਮਿਡਲ ਸਕੂਲ ਵਿਚ 18 ਸਾਲਾ ਹਥਿਆਰਬੰਦ ਨੇ ਮੰਗਲਵਾਰ ਨੂੰ ਗੋਲੀਬਾਰੀ ਕੀਤੀ ਜਿਸ ਵਿਚ 21 ਲੋਕ ਮਾਰੇ ਗਏ।

ਮਈ 2018 : ਸੈਂਟਾ ਫੇ ਹਾਈ ਸਕੂਲ
ਹਿਊਸਟਨ ਦੇ ਸਕੂਲ ਵਿਚ 17 ਸਾਲਾ ਨਾਬਾਲਗ ਨੇ ਗੋਲੀਆਂ ਚਲਾਈਆਂ ਜਿਸ ਵਿਚ 10 ਲੋਕ ਮਾਰੇ ਗਏ। ਇਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਸਨ।

ਅਕਤੂਬਰ 2015 : ਕਮਿਊਨਿਟੀ ਕਾਲਜ
ਓਰੇਗਨ ਦੇ ਰੋਜਬਰਗ ਦੇ ਕਮਿਊਨਿਟੀ ਕਾਲਜ ਵਿਚ ਹਥਿਆਰਬੰਦ ਨੇ 9 ਲੋਕਾਂ ਦੀ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ: UAE ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, ਭਾਰਤੀ ਨਾਗਰਿਕ ਸਮੇਤ 2 ਦੀ ਮੌਤ

ਦਸੰਬਰ 2012 : ਸੈਂਡੀ ਹੁਕ ਸਕੂਲ
ਕਨੈਕਟਿਕਟ ਦੇ ਨਿਊਟਾਊਨ ਦੇ ਸਕੂਲ ਵਿਚ 19 ਸਾਲਾ ਵਿਅਕਤੀ ਨੇ ਪਹਿਲਾਂ ਘਰ ’ਚ ਆਪਣੀ ਮਾਂ ਦਾ ਕਤਲ ਕੀਤਾ, ਫਿਰ ਨੇੜੇ ਦੇ ਸਕੂਲ ਵਿਚ 20 ਬੱਚਿਆਂ ਅਤੇ 6 ਅਧਿਆਪਕਾਂ ਨੂੰ ਮਾਰ ਦਿੱਤਾ।

ਅਪ੍ਰੈਲ 2007 : ਵਰਜੀਨੀਆ ਟੈਕ
ਵਰਜੀਨੀਆ ਦੇ ਬਲੈਕਸਬਰਗ ਵਿਚ 23 ਸਾਲਾ ਵਿਦਿਆਰਥੀ ਨੇ 32 ਲੋਕਾਂ ਦੀ ਹੱਤਿਆ ਕਰ ਦਿੱਤੀ।

PunjabKesari

ਮਾਰਚ 2005 : ਰੈੱਡ ਲੇਕ ਹਾਈ ਸਕੂਲ
ਮਿਨੇਸੋਟਾ ਵਿਚ 16 ਸਾਲਾ ਵਿਦਿਆਰਥੀ ਨੇ ਘਰ ’ਤੇ ਆਪਣੇ ਦਾਦਾ ਅਤੇ ਉਨ੍ਹਾਂ ਦੇ ਸਾਥੀ ਦੀ ਹੱਤਿਆ ਕੀਤੀ। ਉਸਦੇ ਬਾਅਦ ਕੋਲ ਦੇ ਰੈੱਡ ਲੇਕ ਹਾਈ ਸਕੂਲ ਵਿਚ 5 ਵਿਦਿਆਰਥੀਆਂ, 1 ਅਧਿਆਪਕ ਅਤੇ 1 ਸੁਰੱਖਿਆ ਮੁਲਾਜ਼ਮ ਨੂੰ ਮਾਰ ਦਿੱਤਾ।

ਅਪ੍ਰੈਲ 1999 : ਕੋਲੰਬਾਈਨ ਹਾਈ ਸਕੂਲ
ਕੋਲੋਰਾਡੋ ਦੇ ਲਿਟਲਟਨ ਦੇ ਸਕੂਲ ਵਿਚ 2 ਵਿਦਿਆਰਥੀਆਂ ਨੇ ਆਪਣੇ 12 ਸਾਥੀਆਂ ਅਤੇ 1 ਅਧਿਆਪਕ ਦੀ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ: ਜਰਮਨੀ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੱਡੀ ਰਾਹਤ, ਸਰਕਾਰ ਨੇ ਲਿਆ ਇਹ ਫ਼ੈਸਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News