FBI ਨੇ ਹਿਰਾਸਤ 'ਚ ਲਿਆ ਅਮਰੀਕਾ-ਮੈਕਸੀਕੋ ਸਰਹੱਦ 'ਤੇ ਰਫਿਊਜ਼ੀਆਂ ਨੂੰ ਗ੍ਰਿਫਤਾਰ ਕਰਨ ਵਾਲਾ
Sunday, Apr 21, 2019 - 10:17 PM (IST)

ਵਾਸ਼ਿੰਗਟਨ - ਅਮਰੀਕਾ-ਮੈਕਸੀਕੋ ਸਰਹੱਦ 'ਤੇ ਰਫਿਊਜ਼ੀਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ 'ਚ ਲੈਣ ਦੇ ਦੋਸ਼ੀ ਹਥਿਆਰਬੰਦ ਦੱਖਣਪੰਥੀ ਮਿਲੀਸ਼ੀਆ ਸਮੂਹ ਦੇ ਇਕ ਮੈਂਬਰ ਨੂੰ ਫੈਡਰਲ ਜਾਂਚ ਏਜੰਸੀ (ਐੱਫ. ਬੀ. ਆਈ.) ਨੇ ਗ੍ਰਿਫਤਾਰ ਕੀਤਾ ਹੈ। ਲੈਰੀ ਮਿਚੇਲ ਹੋਪਕਿੰਸ (70) ਨੂੰ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਹਥਿਆਰਬੰਦ ਯੂਨਾਈਟੇਡ ਕਾਂਸਟੀਟਿਊਸ਼ਨਲ ਪੈਟ੍ਰੀਯਟਸ (ਯੂ. ਸੀ. ਪੀ.) ਸਮੂਹ ਨੇ ਕਿਹਾ ਕਿ ਉਹ ਸਰਹੱਦ ਦੀ ਨਿਗਰਾਨੀ ਕਰਦਾ ਹੈ।
ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਹੈਕਟਰ ਬਾਲਦੇਰਸ ਨੇ ਹੋਪਕਿੰਸ ਨੂੰ ਖਤਰਨਾਕ ਅਪਰਾਧ ਦੱਸਿਆ ਜਿਸ ਨੂੰ ਬੱਚਿਆਂ ਅਤੇ ਪਰਿਵਾਰਾਂ ਕੋਲ ਹਥਿਆਰ ਲੈ ਕੇ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਐੱਫ. ਬੀ. ਆਈ. ਦੀ ਅੱਜ ਦੀ ਗ੍ਰਿਫਤਾਰੀ ਸਾਫ ਤੌਰ 'ਤੇ ਇਹ ਦਿਖਾਉਂਦੀ ਹੈ ਕਿ ਕਾਨੂੰਨ ਵਿਵਸਥਾ ਸਿਖਲਾਈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਹੱਥ 'ਚ ਹੋਣੀ ਚਾਹੀਦੀ ਹੈ ਨਾ ਕਿ ਹਥਿਆਰਬੰਦ ਲੋਕਾਂ ਦੇ ਹੱਥ 'ਚ। ਜ਼ਿਕਰਯੋਗ ਹੈ ਕਿ ਹੋਪਕਿੰਸ ਨਿਊ ਮੈਕਸੀਕੋ ਦੇ ਸਨਲੈਂਡ ਪਾਰਕ ਨੇੜੇ ਰਫਿਊਜ਼ੀਆਂ ਨੂੰ ਹਿਰਾਸਤ 'ਚ ਲੈ ਰਿਹਾ ਸੀ।