ਪਿਤਾ ਨੇ 6 ਮਹੀਨਿਆਂ ਦੀ ਧੀ ਨੂੰ ਸੁੱਟਿਆ ਛੱਤ ਤੋਂ ਹੇਠਾਂ (ਤਸਵੀਰਾਂ)
Friday, Apr 13, 2018 - 09:46 PM (IST)

ਕੇਪਟਾਉਨ— ਮਾਤਾ-ਪਿਤਾ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਲਈ ਸੁਰੱਖਿਆ ਕਵਚ ਬਣ ਕੇ ਰਹਿੰਦੇ ਹਨ ਪਰ ਕੁਝ ਅਜਿਹੇ ਵੀ ਲੋਕ ਹਨ ਜੋ ਆਪਣੇ ਕੰਮ ਲਈ ਆਪਣੇ ਬੱਚਿਆਂ ਤਕ ਨੂੰ ਕੁਰਬਾਨ ਕਰ ਦਿੰਦੇ ਹਨ। ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸਾਊਥ ਅਫਰੀਕਾ ਦੇ ਕਵਾਦੇਸੀ ਇਲਾਕੇ ਦਾ ਹੈ। ਜਿਥੇ ਇਕ ਪਿਤਾ ਨੇ ਆਪਣੀ 6 ਮਹੀਨੇ ਦੀ ਧੀ ਨੂੰ ਛੱਤ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦਿਆਂ ਪੁਲਸ ਵਾਲੇ ਨੇ ਉਸ ਨੂੰ ਬਚਾ ਲਿਆ।
ਦਰਅਸਲ ਸਾਊਥ ਅਫਰੀਕਾ ਦੇ ਇਕ ਇਲਾਕੇ 'ਚ ਗੈਰ-ਕਾਨੂੰਨੀ ਤਰੀਕੇ ਨਾਲ 90 ਝੁੱਗੀ-ਝੌਪਣੀਆਂ ਦਾ ਨਿਰਮਾਣ ਹੋਇਆ ਸੀ ਤੇ ਇਸ ਨੂੰ ਤੋੜਣ ਲਈ ਪੁਲਸ ਆਈ ਸੀ। ਪੁਲਸ ਅਜਿਹਾ ਨਾ ਕਰੇ ਇਸ ਦੇ ਲਈ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਹੀ ਉਥੇ ਮੌਜੂਦ ਇਕ ਨੌਜਵਾਨ ਪੁਲਸ ਨੂੰ ਰੋਕਣ ਲਈ ਆਪਣੀ ਧੀ ਨੂੰ ਛੱਤ ਤੋਂ ਸੁੱਟਣ ਦੀ ਧਮਕੀ ਦੇਣ
ਕਰੀਬ ਅੱਧੀ ਦਰਜਨ ਪੁਲਸ ਉਥੇ ਮੌਜੂਦ ਸੀ। ਜਿਨ੍ਹਾਂ 'ਚੋਂ ਇਕ ਪੁਲਸ ਵਾਲਾ ਉਸ ਨੂੰ ਹੇਠਾਂ ਆਉਣ ਲਈ ਕਹਿ ਰਿਹਾ ਸੀ ਤੇ ਦੂਜੇ ਪਾਸੇ ਪ੍ਰਦਰਸ਼ਨਕਾਰੀ ਉਸ ਨੂੰ ਬੱਚੀ ਨੂੰ ਹੇਠਾਂ ਸੁੱਟਣ ਲਈ ਕਹਿ ਰਹੇ ਸੀ। ਨੌਜਵਾਨ ਨੇ ਜਿਵੇ ਹੀ ਬੱਚੀ ਨੂੰ ਹੇਠਾਂ ਸੁੱਟਿਆਂ ਉਦੋਂ ਇਕ ਪੁਲਸ ਵਾਲੇ ਨੇ ਬੱਚੀ ਨੂੰ ਫੜ੍ਹ ਲਿਆ। ਹਾਲਾਂਕਿ ਬੱਚੀ ਦੀ ਜਾਨ ਬੱਚ ਗਈ ਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ। ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਖਿਲਾਫ ਆਪਣੀ ਬੱਚੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ। ਫਿਲਹਾਲ ਬੱਚੀ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ ਗਿਆ ਹੈ।