ਪ੍ਰੇਮੀ ਦੇ ਬੱਚਿਆਂ ਤੋਂ ਇਕ ਖਾਸ ਤੋਹਫਾ ਮਿਲਦੇ ਹੀ ਗਰਲਫਰੈਂਡ ਹੋ ਗਈ ਭਾਵੁਕ (ਦੇਖੋ ਤਸਵੀਰਾਂ)

11/04/2017 10:57:32 AM

ਕਲੀਵਲੈਂਡ(ਬਿਊਰੋ)— ਅਮਰੀਕਾ ਦੇ ਕਲੀਵਲੈਂਡ ਦੇ ਰਹਿਣ ਵਾਲੇ 3 ਬੱਚਿਆਂ ਨੇ ਆਪਣੇ ਪਿਤਾ ਦੀ ਗਰਲਫਰੈਂਡ ਨੂੰ ਅਜਿਹਾ ਤੋਹਫਾ ਦਿੱਤਾ ਕਿ ਉਹ ਰੋ ਪਈ। ਇਨ੍ਹਾਂ ਤਿੰਨਾਂ ਨੇ ਮਿਲ ਕੇ ਔਰਤ ਨੂੰ ਇਕ ਗਿਫਟ ਬੌਕਸ ਦਿੱਤਾ। ਔਰਤ ਨੇ ਜਿਵੇਂ ਹੀ ਇਸ ਨੂੰ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।
ਆਖੀਰ ਕੀ ਸੀ ਬੌਕਸ ਵਿਚ?
ਬੱਚਿਆਂ ਨੇ ਸਭ ਤੋਂ ਪਹਿਲਾਂ ਔਰਤ ਨੂੰ ਸੋਫੇ 'ਤੇ ਬੈਠ ਜਾਣ ਨੂੰ ਕਿਹਾ। ਇਸ ਤੋਂ ਬਾਅਦ ਇਨ੍ਹਾਂ ਨੇ ਉਸ ਨੂੰ ਇਕ ਬੌਕਸ ਦਿੱਤਾ। ਬੌਕਸ ਦੇਖ ਕੇ ਔਰਤ ਡਰ ਗਈ ਅਤੇ ਕਿਹਾ, ਕੀ ਤੁਸੀਂ ਲੋਕ ਮੇਰੇ ਨਾਲ ਕੋਈ ਟਰਿੱਕ ਤਾਂ ਨਹੀਂ ਖੇਡ ਰਹੇ ਹੋ। ਇਸ ਤੋਂ ਬਾਅਦ ਔਰਤ ਨੇ ਜਿਵੇਂ ਹੀ ਬੌਕਸ ਖੋਲ੍ਹਿਆਂ, ਬੌਕਸ ਵਿਚੋਂ ਇਕ ਖੂਬਸੂਰਤ ਡਾਇਮੰਡ ਵੈਡਿੰਗ ਰਿੰਗ ਲਿਕਲੀ। ਜਿਸ ਤੋਂ ਬਾਅਦ ਤਿੰਨਾਂ ਬੱਚਿਆਂ ਨੇ ਗੋਢਿਆਂ ਭਾਰ ਬੈਠ ਕੇ ਕਿਹਾ, ਅਸੀਂ ਤੁਹਾਨੂੰ ਆਪਣਾ ਪਿਤਾ ਦੇ ਰਹੇ ਹਾਂ। ਇਹ ਦੇਖ ਕੇ ਔਰਤ ਭਾਵੁਕ ਹੋ ਗਈ। ਅਸਲ ਵਿਚ 3 ਬੱਚਿਆਂ ਦੇ ਸਿੰਗਲ ਪਿਤਾ ਸਟੀਵ ਲੀ ਨੇ ਆਪਣੇ ਬੱਚਿਆਂ ਵੱਲੋਂ ਔਰਤ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।
ਇਸ ਅਨੋਖੇ ਪ੍ਰਪੋਜ਼ਲ ਤੋਂ ਬਾਅਦ ਸਟੀਵ ਲੀ ਨੇ ਥੇਰੇਸਾ ਨੂੰ ਕਿਹਾ, ਕੀ ਤੁਸੀਂ ਇਨ੍ਹਾਂ ਤਿੰਨਾਂ ਬੱਚਿਆਂ ਅਤੇ ਮੇਰੀ ਜ਼ਿੰਦਗੀ ਵਿਚ ਆਓਗੇ? ਉਦੋਂ ਭਾਵੁਕ ਥੇਰੇਸਾ ਨੇ ਇਸ ਪ੍ਰਪੋਜ਼ਲ ਨੂੰ ਐਕਸੈਪਟ ਕਰ ਲਿਆ। ਰਿਪੋਰਟ ਮੁਤਾਬਕ ਇਨ੍ਹਾਂ ਬੱਚਿਆਂ ਦੀ ਮਾਂ ਨਹੀਂ ਹੈ ਅਤੇ ਇਹ ਬੱਚੇ ਪਿਤਾ ਨਾਲ ਰਹਿੰਦੇ ਹਨ।


Related News