ਮੌਤ ਨਾਲ ਜੂਝ ਰਹੇ ਪਿਤਾ ਨੇ ਪੂਰੀ ਕੀਤੀ ਧੀ ਨੂੰ ਵਿਆਹੁਣ ਦੀ ਆਖਰੀ ਇੱਛਾ, ਭਾਵੁਕ ਕਰ ਦੇਣਗੀਆਂ ਤਸਵੀਰਾਂ

08/21/2018 4:58:20 PM

ਮਨੀਲਾ (ਏਜੰਸੀ)— ਹਰ ਇਕ ਪਿਤਾ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੀ ਧੀ ਨੂੰ ਹੱਥੀਂ ਵਿਦਾ ਕਰੇ। ਵਿਆਹ ਦੇ ਸਮੇਂ ਇਕ ਪਿਤਾ ਦਾ ਆਪਣੀ ਧੀ ਨੂੰ ਮੰਡਪ 'ਤੇ ਲਿਆ ਕੇ ਲਾੜੇ ਦੇ ਹੱਥ ਵਿਚ ਉਸ ਦਾ ਹੱਥ ਸੌਂਪਣਾ ਪਿਤਾ-ਧੀ ਦੋਹਾਂ ਲਈ ਬੇਹੱਦ ਭਾਵਨਾਤਮਕ ਪਲ ਹੁੰਦਾ ਹੈ। ਪਿਤਾ ਲਈ ਉਹ ਦਿਨ ਬਹੁਤ ਹੀ ਖਾਸ ਹੁੰਦਾ ਹੈ। 

PunjabKesari

 

ਫਿਲਪੀਨਜ਼ ਦੇ ਪੇਡਰੋ ਵਿਲਰਿਨ ਦੀ ਵੀ ਦਿਲੀ ਇੱਛਾ ਸੀ ਕਿ ਉਹ ਆਪਣੀ ਧੀ ਸ਼ਾਰਲੈਟ ਗੇ ਵਿਲਰਿਨ ਦੇ ਵਿਆਹ ਨੂੰ ਦੇਖੇ ਅਤੇ ਉਹ ਖੁਦ ਲਾੜੇ ਦੇ ਹੱਥ 'ਚ ਉਸ ਦਾ ਹੱਥ ਦੇਵੇ। ਲਿਵਰ ਕੈਂਸਰ ਨਾਲ ਪੀੜਤ ਪੇਡਰੋ ਲਈ ਇਹ ਸਭ ਨਾ-ਮੁਮਕਿਨ ਨਜ਼ਰ ਆ ਰਿਹਾ ਸੀ ਪਰ ਪੇਡਰੋ ਨੇ ਸਟ੍ਰੈਚਰ 'ਤੇ ਆ ਕੇ ਇਸ ਰਸਮ ਨੂੰ ਨਿਭਾਇਆ ਅਤੇ ਆਪਣੀ ਧੀ ਦੀ ਜ਼ਿੰਦਗੀ ਦੇ ਇਸ ਖਾਸ ਪਲ ਨੂੰ ਯਾਦਗਾਰ ਬਣਾ ਦਿੱਤਾ।

PunjabKesari
 

ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ 'ਏ ਫਾਦਰ'ਜ਼ ਲਵ' ਕੈਪਸ਼ਨ ਲਿਖ ਕੇ ਪੋਸਟ ਕੀਤਾ ਗਿਆ ਹੈ। ਇਹ ਤਸਵੀਰ ਵਾਇਰਲ ਹੋ ਗਈ ਅਤੇ ਇਸ ਨੂੰ 22,000 ਲਾਈਕ ਅਤੇ 15,000 ਸ਼ੇਅਰ ਆ ਚੁੱਕੇ ਹਨ। ਤਸਵੀਰ 'ਚ ਲਾੜੀ ਬਣੀ ਸ਼ਾਰਲੈਟ ਆਪਣੇ ਸਟ੍ਰੈਚਰ 'ਤੇ ਲੇਟੇ ਪਿਤਾ ਦਾ ਹੱਥ ਫੜੀ ਖੜ੍ਹੀ ਹੈ ਅਤੇ ਨਾਲ ਹੀ ਉਸ ਦੀ ਮਾਂ ਖੜ੍ਹੀ ਹੈ। ਇਹ ਤਸਵੀਰ ਬੇਹੱਦ ਹੀ ਭਾਵੁਕ ਕਰ ਦੇਣ ਵਾਲੀ ਹੈ। 

PunjabKesari

ਸ਼ਾਰਲੈਟ ਦਾ ਵਿਆਹ ਉਂਝ ਦਸੰਬਰ ਮਹੀਨੇ ਹੋਣਾ ਸੀ ਪਰ ਪਿਤਾ ਦੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਵਿਆਹ ਛੇਤੀ ਕਰਨ ਦਾ ਫੈਸਲਾ ਲਿਆ ਗਿਆ। ਸ਼ਾਰਲੈਟ ਦੱਸਦੀ ਹੈ ਕਿ ਮੇਰੇ ਪਿਤਾ ਨੂੰ ਲਿਵਰ ਕੈਂਸਰ ਹੈ। ਪਿਤਾ ਦੀ ਖਰਾਬ ਹਾਲਤ ਕਾਰਨ ਉਸ ਦਾ ਵਿਆਹ ਓਨੀ ਖੁਸ਼ੀ ਵਾਲਾ ਨਹੀਂ ਸੀ, ਜਿੰਨਾ ਹੋਣਾ ਚਾਹੀਦਾ ਸੀ। ਪਾਪਾ ਦੀ ਵਿਗੜਦੀ ਸਿਹਤ ਕਾਰਨ ਵਿਆਹ ਛੇਤੀ ਕਰਨ ਦਾ ਫੈਸਲਾ ਲਿਆ ਗਿਆ, ਕਿਉਂਕਿ ਉਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਇਸ ਪਲ ਦੀ ਮੇਰੇ ਤੋਂ ਵੀ ਜ਼ਿਆਦਾ ਉਡੀਕ ਕੀਤੀ ਸੀ।


Related News