ਸਰਹੱਦ ਪਾਰ : ਪਾਕਿਸਤਾਨ ’ਚ ਪਿਓ-ਧੀ ਨੇ ਕਰਵਾਇਆ ਵਿਆਹ, ਬਣਿਆ ਚਰਚਾ ਦਾ ਵਿਸ਼ਾ
Saturday, Jul 08, 2023 - 05:03 AM (IST)
ਅੰਮ੍ਰਿਤਸਰ (ਕੱਕੜ) : ਪਾਕਿਸਤਾਨ ’ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇਕ ਪਿਓ-ਧੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੇ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਵੀਡੀਓ ਆਮ ਲੋਕਾਂ 'ਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਇਕ ਧੀ ਆਪਣੇ ਪਿਤਾ ਨਾਲ ਵਿਆਹ ਕਰਦੀ ਹੈ ਅਤੇ ਉਹ ਵਿਆਹ ਕਰਾਉਣ ਪਿੱਛੇ ਜੋ ਦਲੀਲ ਦੇ ਰਹੀ ਹੈ, ਉਹ ਬਹੁਤ ਹਾਸੋਹੀਣੀ ਹੈ। ਬੇਟੀ ਦਾ ਕਹਿਣਾ ਹੈ ਕਿ ਉਸ ਨੇ ਨਾਂ ਦੇ ਆਧਾਰ ’ਤੇ ਆਪਣੇ ਪਿਤਾ ਨਾਲ ਵਿਆਹ ਕਰਕੇ ਉਸ ਦੀ ਚੌਥੀ ਪਤਨੀ ਬਣ ਗਈ ਹੈ।
ਇਹ ਵੀ ਪੜ੍ਹੋ : ਪਾਬੰਦੀ ਦੇ ਬਾਵਜੂਦ ਈਰਾਨੀ ਔਰਤ ਨੇ ਮਸਜਿਦ 'ਚ ਗਾਇਆ ਗਾਣਾ, ਗਾਰਡ ਨੇ ਰੋਕਣ ਦੀ ਕੀਤੀ ਕੋਸ਼ਿਸ਼ ਤਾਂ...
ਜ਼ਿਕਰਯੋਗ ਹੈ ਕਿ ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਵੀ ਕੀਤੇ ਜਾ ਰਹੇ ਹਨ। ਵੀਡੀਓ ਪਾਕਿਸਤਾਨ ਦੇ ਕਿਸ ਸ਼ਹਿਰ ਦਾ ਹੈ, ਇਸ ਬਾਰੇ ਪੂਰੀ ਪੁਸ਼ਟੀ ਨਹੀਂ ਹੋ ਸਕੀ। ਦਰਅਸਲ, ਪਿਤਾ ਨਾਲ ਵਿਆਹ ਕਰਨ ਵਾਲੀ ਧੀ ਦਾ ਨਾਂ ਰਾਬੀਆ ਹੈ, ਜਿਸ ਦਾ ਅਰਬੀ ਵਿੱਚ ਅਰਥ 'ਚਾਰ' ਹੁੰਦਾ ਹੈ। ਇਸ ਅਰਥ ਬਾਰੇ ਰਾਬੀਆ ਦਾ ਕਹਿਣਾ ਹੈ ਕਿ ਮੈਂ ਸੋਚਿਆ ਕਿ ਮੈਂ ਚੌਥੀ ਬੇਟੀ ਨਹੀਂ ਹਾਂ ਕਿਉਂਕਿ ਮੈਂ ਦੂਜੇ ਨੰਬਰ 'ਤੇ ਹਾਂ। ਇਸ ਲਈ ਨਾਮ ਮੁਤਾਬਕ ਮੈਂ ਆਪਣੇ ਪਿਤਾ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੀ ਚੌਥੀ ਪਤਨੀ ਬਣ ਗਈ ਤੇ ਮੇਰੇ ਨਾਂ ਦਾ ਅਰਥ ਵੀ ਬਣਿਆ ਰਹਿ ਗਿਆ। ਮੈਂ ਕਿਹਾ ਕਿ ਜੇਕਰ ਨਾਂ ਦਾ ਮਤਲਬ ਚੌਥੇ ਨੰਬਰ 'ਤੇ ਫਿੱਟ ਹੋਣਾ ਹੈ ਤਾਂ ਮੈਂ ਚੌਥਾ ਵਿਆਹ ਕਰ ਲੈਂਦੀ ਹਾਂ। ਇਸ ਲਈ ਮੈਂ ਚੌਥੀ ਪਤਨੀ ਬਣ ਗਈ।
Daughter justifying being 4th wife of her father pic.twitter.com/7vOrjGuBDD
— Hemir Desai (@hemirdesai) July 6, 2023
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8