ਪੋਲੈਂਡ 'ਚ ਕਿਸਾਨ ਅੰਦੋਲਨ : ਯੂਕ੍ਰੇਨ ਤੋਂ ਅਨਾਜ ਦੀ ਦਰਾਮਦ ਬੰਦ ਕਰਨ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ
Thursday, Mar 07, 2024 - 12:41 PM (IST)
ਵਾਰਸਾ (ਯੂ. ਐੱਨ. ਆਈ.)– ਟਰੈਕਟਰਾਂ ’ਤੇ ਪ੍ਰਦਰਸ਼ਨ ਕਰ ਰਹੇ ਪੋਲੈਂਡ ਦੇ ਕਿਸਾਨਾਂ ਨੇ ਬੁੱਧਵਾਰ ਨੂੰ ਰਾਜਧਾਨੀ ਵਾਰਸਾ ਵੱਲ ਜਾਣ ਵਾਲੇ ਹਾਈਵੇਅ ਨੂੰ ਬੰਦ ਕਰ ਦਿੱਤਾ, ਜਦਕਿ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਪ੍ਰਧਾਨ ਮੰਤਰੀ ਦਫਤਰ ਦੇ ਸਾਹਮਣੇ ਇਕੱਠੇ ਹੋ ਗਏ। ਕੁਝ ਕਿਸਾਨਾਂ ਨੇ ਯੂਰਪੀ ਸੰਘ ਦੇ ਝੰਡੇ ਨੂੰ ਪੈਰਾਂ ਹੇਠ ਕੁਚਲ ਦਿੱਤਾ ਅਤੇ ‘ਕਿਸਾਨ’ ਸ਼ਬਦ ਲਿਖ ਕੇ ਨਕਲੀ ਤਾਬੂਤ ਸਾੜਿਆ।
ਪ੍ਰਦਰਸ਼ਨਕਾਰੀ ਕਿਸਾਨ ਯੂਰਪੀ ਸੰਘ ਦੀ ‘ਗ੍ਰੀਨ ਡੀਲ’ ਤੋਂ ਬਾਹਰ ਨਿਕਲਣ ਦੀ ਮੰਗ ਕਰ ਰਹੇ ਹਨ। ਇਹ ਯੋਜਨਾ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਉਹਨਾਂ ਉਪਾਵਾਂ ਨਾਲ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਕਿਸਾਨਾਂ ਬਹੁਤ ਜ਼ਿਆਦਾ ਮਹਿੰਗੇ ਦੱਸਦੇ ਹਨ। ਉਹ ਯੂਕ੍ਰੇਨੀ ਭੋਜਨ ਉਤਪਾਦਾਂ ਦੀ ਦਰਾਮਦ ਨੂੰ ਰੋਕਣ ਲਈ ਪੋਲੈਂਡ-ਯੂਕ੍ਰੇਨ ਸਰਹੱਦ ਨੂੰ ਵੀ ਬੰਦ ਕਰਨਾ ਚਾਹੁੰਦੇ ਹਨ। ਇਕ ਬੈਨਰ ’ਤੇ ਲਿਖਿਆ ਸੀ-‘ਮੈਂ ਕਿਸਾਨ ਬਣਨਾ ਚਾਹੁੰਦਾ ਹਾਂ, ਬ੍ਰਸਲਜ਼ ਦਾ ਗੁਲਾਮ ਨਹੀਂ।’
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਫਰਜ਼ੀ ਲੁੱਟ ਦੇ ਮਾਮਲੇ 'ਚ ਦੋ ਗੁਜਰਾਤੀ ਵਿਅਕਤੀ ਭਗੋੜੇ ਘੋਸ਼ਿਤ
ਕਿਸਾਨਾਂ ਦੇ ਸਮਰਥਨ ਵਿਚ ਵਿਦਿਆਰਥੀ ਅਤੇ ਆਮ ਲੋਕ ਵੀ ਉਤਰੇ। ਇਸ ਦੌਰਾਨ ਕਈ ਜਗ੍ਹਾ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ। ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਯੂਰਪੀ ਸੰਘ ਦਾ ਝੰਡਾ ਵੀ ਸਾੜ ਦਿੱਤਾ। ਪ੍ਰਦਰਸ਼ਨਕਾਰੀ ਯੂਰਪੀ ਸੰਘ ਦੀ ਗ੍ਰੀਨ ਡੀਲ ਨੂੰ ਕਿਸਾਨ ਵਿਰੋਧੀ ਅਤੇ ਮਹਿੰਗਾਈ ਵਧਾਉਣ ਵਾਲੀ ਦੱਸ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।