ਯੂਰਪ ਦੇ ਪ੍ਰਸਿੱਧ ਗਾਇਕ ਸੋਢੀ ਮੱਲ ਦਾ ਨਵਾਂ ਸ਼ਬਦ ''ਸਤਿਨਾਮ ਬੋਲ ਜਿੰਦੜੀਏ'' ਜਲਦੀ ਹੋਵੇਗਾ ਰਿਲੀਜ਼
Wednesday, Jan 14, 2026 - 09:14 AM (IST)
ਰੋਮ, ਇਟਲੀ (ਟੇਕ ਚੰਦ ਜਗਤਪੁਰ) : ਮਹਾਨ ਕ੍ਰਾਂਤੀਕਾਰੀ, ਇਨਕਲਾਬ ਦੇ ਮੋਢੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸ਼ਬਦ 'ਸਤਿਨਾਮ ਬੋਲ ਜਿੰਦੜੀਏ" ਜਲਦ ਰਿਲੀਜ਼ ਹੋਵੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਯੂਰਪ ਦੇ ਪ੍ਰਸਿੱਧ ਗਾਇਕ ਸੋਢੀ ਮੱਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ਬਦ ਨੂੰ ਪ੍ਰਸਿੱਧ ਗੀਤਕਾਰ ਰੱਤੂ ਰੰਧਾਵਾ ਨੇ ਕਲਮਬੱਧ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ ਚੀਨ ਦੀ ਅੜੀ, ਸ਼ਕਸਗਾਮ ਘਾਟੀ 'ਤੇ ਮੁੜ ਜਤਾਇਆ ਆਪਣਾ ਦਾਅਵਾ
ਤਾਜ ਇੰਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੇ ਇਸ ਸ਼ਬਦ ਦਾ ਸੰਗੀਤ ਸੁਖਰਾਜ ਸਾਰੰਗ ਨੇ ਤਿਆਰ ਕੀਤਾ ਹੈ। ਵਰਨਣਯੋਗ ਹੈ ਕਿ ਗਾਇਕ ਸੋਢੀ ਮੱਲ ਯੂਰਪ ਭਰ ਵਿੱਚ ਸ੍ਰੀ ਗੁਰੂ ਰਵਿਦਾਸ ਸਭਾਵਾਂ ਦੇ ਵਿਸ਼ੇਸ਼ ਸੱਦੇ ਵੱਖ-ਵੱਖ ਵੱਖ ਸਮਾਗਮਾਂ ਵਿਚ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਹੋਰ ਸ਼ਬਦ ਵੀ ਜਲਦੀ ਹੀ ਸੰਗਤਾਂ ਦੇ ਸਨਮੁੱਖ ਕਰਨਗੇ।
