'ਚਾਰਲਸ ਸ਼ਵਾਬ' ਵਜੋਂ ਮਸ਼ਹੂਰ ਅਰਬਪਤੀ ਲੀਫ ਲੀ 'ਤੇ ਬੀਜਿੰਗ ਨੇ ਕੱਸਿਆ ਸ਼ਿਕੰਜਾ
Monday, Aug 10, 2026 - 01:51 PM (IST)
ਇੰਟਰਨੈਸ਼ਨਲ ਡੈਸਕ : ਚੀਨ ਦੇ ਪ੍ਰਸਿੱਧ ਅਰਬਪਤੀ ਅਤੇ ਬ੍ਰੋਕਰੇਜ ਦਿੱਗਜ ਲੀਫ ਲੀ, ਜਿਨ੍ਹਾਂ ਨੇ ਅਮਰੀਕੀ ਨਿਵੇਸ਼ ਗੁਰੂ ਚਾਰਲਸ ਸ਼ਵਾਬ ਤੋਂ ਪ੍ਰੇਰਿਤ ਹੋ ਕੇ ਆਪਣਾ ਕਾਰੋਬਾਰੀ ਸਾਮਰਾਜ ਖੜ੍ਹਾ ਕੀਤਾ ਸੀ, ਹੁਣ ਚੀਨ ਸਰਕਾਰ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਲੀ ਨੇ ਸਾਲ 2012 ਵਿੱਚ ਆਪਣੀ ਬ੍ਰੋਕਰੇਜ ਕੰਪਨੀ ਦੀ ਸ਼ੁਰੂਆਤ ਇੱਕ ਸਾਧਾਰਨ ਉਦੇਸ਼ ਨਾਲ ਕੀਤੀ ਸੀ ਕਿ ਏਸ਼ੀਆ ਦੇ ਆਮ ਲੋਕਾਂ ਤੱਕ ਸਟਾਕ ਮਾਰਕੀਟ ਅਤੇ ਨਿਵੇਸ਼ ਦੀ ਪਹੁੰਚ ਬਣਾਈ ਜਾ ਸਕੇ।
ਲੀਫ ਲੀ ਨੇ ਮਹਿਜ਼ 10 ਸਾਲਾਂ ਦੇ ਅੰਦਰ ਆਪਣੀ ਕੰਪਨੀ ਦਾ ਵਿਸਥਾਰ ਚੀਨ ਅਤੇ ਹਾਂਗਕਾਂਗ ਤੋਂ ਇਲਾਵਾ ਹੋਰ ਏਸ਼ੀਆਈ ਬਾਜ਼ਾਰਾਂ ਅਤੇ ਅਮਰੀਕਾ ਤੱਕ ਕਰ ਦਿੱਤਾ। ਆਪਣੇ ਆਦਰਸ਼ ਚਾਰਲਸ ਸ਼ਵਾਬ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ, ਲੀ ਨੇ ਸਿਰਫ਼ ਸ਼ੇਅਰਾਂ ਦੀ ਖਰੀਦੋ-ਫਰੋਖਤ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਉਨ੍ਹਾਂ ਨੇ ਮਿਊਚਲ ਫੰਡਾਂ ਅਤੇ ਸਲਾਹਕਾਰ ਸੇਵਾਵਾਂ ਰਾਹੀਂ ਆਪਣੇ ਗਾਹਕਾਂ ਦੀ ਦੌਲਤ ਦਾ ਪ੍ਰਬੰਧਨ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਨੂੰ ਵੱਡਾ ਝਟਕਾ ! H-1B ਵੀਜ਼ਾ ਐਕਸਟੈਂਸ਼ਨ ਫੀਸ 'ਚ ਭਾਰੀ ਵਾਧਾ
ਹਾਲਾਂਕਿ ਸਰੋਤਾਂ ਵਿੱਚ ਕਾਰਵਾਈ ਦੇ ਵਿਸਥਾਰਪੂਰਵਕ ਕਾਰਨਾਂ ਦਾ ਜ਼ਿਕਰ ਨਹੀਂ ਹੈ, ਪਰ ਬੀਜਿੰਗ ਵੱਲੋਂ ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਵੱਡੇ ਤਕਨੀਕੀ ਅਤੇ ਵਿੱਤੀ ਕਾਰੋਬਾਰੀਆਂ 'ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਲੀਫ ਲੀ ਦੀ ਕੰਪਨੀ ਦੀ ਤੇਜ਼ੀ ਨਾਲ ਵਧਦੀ ਲੋਕਪ੍ਰਿਯਤਾ ਅਤੇ ਵਿੱਤੀ ਖੇਤਰ ਵਿੱਚ ਇਸ ਦੇ ਵਧਦੇ ਪ੍ਰਭਾਵ ਨੂੰ ਇਸ ਕਾਰਵਾਈ ਦਾ ਸੰਭਾਵੀ ਕਾਰਨ ਮੰਨਿਆ ਜਾ ਰਿਹਾ ਹੈ।ਨਿਵੇਸ਼ਕਾਂ ਵਿੱਚ ਚਿੰਤਾ ਲੀਫ ਲੀ 'ਤੇ ਹੋਈ ਇਸ ਕਾਰਵਾਈ ਨੇ ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਵਿੱਚ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਉਨ੍ਹਾਂ ਦੀ ਕੰਪਨੀ ਲੱਖਾਂ ਏਸ਼ੀਆਈ ਨਿਵੇਸ਼ਕਾਂ ਲਈ ਇੱਕ ਭਰੋਸੇਮੰਦ ਪਲੇਟਫਾਰਮ ਵਜੋਂ ਉਭਰੀ ਸੀ। ਮਾਹਿਰਾਂ ਅਨੁਸਾਰ, ਚੀਨ ਸਰਕਾਰ ਦਾ ਇਹ ਕਦਮ ਦੇਸ਼ ਦੇ ਨਿੱਜੀ ਵਿੱਤੀ ਖੇਤਰ 'ਤੇ ਆਪਣਾ ਕੰਟਰੋਲ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
