ਆਸਟ੍ਰੇਲੀਆਈ ਮੂਲ ਦੇ ਮੰਨੇ-ਪ੍ਰਮੰਨੇ ਗਾਇਕ ਗੁਰੂਮੂਲ ਦਾ ਦਿਹਾਂਤ

07/26/2017 11:32:52 AM

ਸਿਡਨੀ— ਦੁਨੀਆ ਦੇ ਮੰਨੇ-ਪ੍ਰਮੰਨੇ ਗਾਇਕ ਗੁਰੂਮੂਲ ਦਾ 46 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਜਿਗਰ ਅਤੇ ਗੁਰਦੇ ਸੰਬੰਧੀ ਬੀਮਾਰੀ ਨਾਲ ਜੂਝ ਰਹੇ ਸਨ। ਇਸ ਬੀਮਾਰੀ ਕਾਰਨ ਲੰਬੀ ਲੜਾਈ ਲੜਨ ਤੋਂ ਬਾਅਦ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਆਸਟ੍ਰੇਲੀਆਈ ਲੋਕਾਂ ਨੇ ਸੰਗੀਤ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਹ ਜਨਮ ਤੋਂ ਹੀ ਅੰਨ੍ਹੇ ਸਨ। ਉਨ੍ਹਾਂ ਨੇ ਕਦੇ ਕੋਈ ਇੰਟਰਵਿਊ ਨਹੀਂ ਦਿੱਤਾ, ਉਹ ਇਨ੍ਹਾਂ ਸਭ ਤੋਂ ਦੂਰ ਹੀ ਰਹਿੰਦੇ ਸਨ। ਉਨ੍ਹਾਂ ਦੇ ਸੰਗੀਤ ਨੂੰ ਦੁਨੀਆ ਭਰ ਵਿਚ ਪ੍ਰਸ਼ੰਸਾ ਮਿਲੀ, ਉਹ ਵੀ ਉਦੋਂ ਜਦੋਂ ਉਹ ਆਪਣੀ ਮੂਲ ਭਾਸ਼ਾ ਗਿਯਾਮਾਤਜ ਵਿਚ ਪੇਸ਼ਕਾਰੀ ਦਿੰਦੇ ਸਨ, ਜਿਸ ਨੂੰ ਮਹਜ 3,000 ਲੋਕ ਹੀ ਸਮਝ ਸਕਦੇ ਹਨ। 
ਗਾਇਕ ਦਾ ਪੂਰਾ ਨਾਂ ਜੇਫਰੀ ਗੁਰੂਮੂਲ ਯੁਨੁਪਿੰਗੁ ਹੈ। ਉਨ੍ਹਾਂ ਦਾ ਦਿਹਾਂਤ ਰਾਇਲ ਡਾਰਵਿਨ ਹਸਪਤਾਲ ਵਿਚ ਹੋਇਆ। ਆਸਟਰੇਲੀਆ ਦੇ  ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਸਮੇਤ ਵੱਡੀ ਗਿਣਤੀ ਵਿਚ ਆਸਟਰੇਲੀਆਈ ਲੋਕਾਂ ਨੇ ਸੋਸ਼ਲ ਮੀਡੀਆ ਜ਼ਰੀਏ ਗਾਇਕ ਨੂੰ ਸ਼ਰਧਾਂਜਲੀ ਭੇਟ ਦਿੱਤੀ।
ਟਰਨਬੁੱਲ ਨੇ ਟਵੀਟ ਕੀਤਾ, ''ਗੁਰੂਮੂਲ ਇਕ ਬਿਹਤਰੀਨ ਆਸਟਰੇਲੀਆਈ ਵਿਅਕਤੀ ਸਨ, ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਪ੍ਰਤੀ ਮੈਂ ਹਮਦਰਦੀ ਜ਼ਾਹਰ ਕਰਦਾ ਹਾਂ।'' ਗੁਰੂਮੂਲ ਨੇ ਦੁਨੀਆ ਭਰ ਦੇ ਕਈ ਸੰਗੀਤਕਾਰਾਂ ਨਾਲ ਕੰਮ ਕੀਤਾ। ਉਨ੍ਹਾਂ ਨੇ ਮਹਾਰਾਣੀ ਐਲੀਜ਼ਾਬੈੱਥ-2 ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਹਮਣੇ ਪੇਸ਼ਕਾਰੀ ਦਿੱਤੀ ਸੀ।


Related News