ਬ੍ਰਿਟੇਨ ''ਚ ਪ੍ਰਵਾਸੀ ਭਾਰਤੀਆਂ ਦੀ ਸਫ਼ਲਤਾ ਦੇ ਪਿੱਛੇ ਪਰਿਵਾਰਕ ਸਹਿਯੋਗ ਦਾ ਮਹੱਤਵਪੂਰਨ ਯੋਗਦਾਨ : ਰਿਪੋਰਟ

Sunday, Mar 06, 2022 - 02:14 AM (IST)

ਬ੍ਰਿਟੇਨ ''ਚ ਪ੍ਰਵਾਸੀ ਭਾਰਤੀਆਂ ਦੀ ਸਫ਼ਲਤਾ ਦੇ ਪਿੱਛੇ ਪਰਿਵਾਰਕ ਸਹਿਯੋਗ ਦਾ ਮਹੱਤਵਪੂਰਨ ਯੋਗਦਾਨ : ਰਿਪੋਰਟ

ਲੰਡਨ-ਪਰਿਵਾਰਕ ਸਹਿਯੋਗ, ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਕਾਮਯਾਬ ਹੋਣ ਦਾ ਦ੍ਰਿੜ ਸੰਕਲਪ, ਪੇਸ਼ੇਵਰ ਅਤੇ ਭਵਿੱਖ ਨੂੰ ਲੈ ਕੇ ਆਸਵੰਦ ਰਹਿਣਾ ਬ੍ਰਿਟੇਨ 'ਚ ਪ੍ਰਵਾਸੀ ਭਾਰਤੀਆਂ ਦੀ ਸਫ਼ਲਤਾ ਦੇ ਮੁੱਖ ਕਾਰਨ ਹਨ। ਲੰਡਨ 'ਚ ਜਾਰੀ ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਗ੍ਰਾਂਟ ਥ੍ਰੋਂਟਨ ਅਤੇ ਭਾਰਤੀ ਵਣਜ ਅਤੇ ਉਦਯੋਗ ਮਹਾਸੰਘ (ਫਿੱਕੀ) ਵੱਲੋਂ ਸੰਕਲਿਤ ਅਧਿਆਨ 'ਬ੍ਰਿਟੇਨ 'ਚ ਭਾਰਤ : ਪ੍ਰਵਾਸੀ ਪ੍ਰਭਾਵ 2.0' ਨੂੰ ਸ਼ੁੱਕਰਵਾਰ ਨੂੰ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਚ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ : ਸੋਮਵਾਰ ਹੋਵੇਗੀ ਰੂਸ ਨਾਲ ਅਗਲੇ ਦੌਰ ਦੀ ਗੱਲਬਾਤ : ਯੂਕ੍ਰੇਨ

ਇਸ 'ਚ ਅਜਿਹੇ ਪ੍ਰਵਾਸੀ ਉੱਦਮੀਆਂ ਅਤੇ ਪੇਸ਼ੇਵਰਾਂ ਦੇ ਇੰਟਰਵਿਊਆਂ ਦੀ ਲੜੀ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਭਾਰਤ-ਬ੍ਰਿਟੇਨ ਸਬੰਧਾਂ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਪਿਛਣੀ ਜਨਗਣਨਾ ਮੁਤਾਬਕ ਬ੍ਰਿਟੇਨ 'ਚ ਕਰੀਬ 15 ਲੱਖ ਪ੍ਰਵਾਸੀ ਭਾਰਤੀ ਰਹੇ ਹਨ, ਜਦਕਿ ਰਿਪੋਰਟ 'ਚ ਹੁਣ ਇਸ ਦੇ ਵਧ ਕੇ ਕਰੀਬ 17 ਲੱਖ ਤੱਕ ਪਹੁੰਚਣ ਦਾ ਅਨੁਮਾਨ ਲਾਇਆ ਗਿਆ ਹੈ।

ਇਹ ਵੀ ਪੜ੍ਹੋ : ਰੂਸ ਵੱਲੋਂ ਜੰਗਬੰਦੀ ਦੀ ਪਾਲਣਾ ਨਾ ਕਰਨ 'ਤੇ ਯੂਕ੍ਰੇਨ ਤੋਂ ਲੋਕਾਂ ਨੂੰ ਕੱਢਣਾ ਹੋਇਆ ਮੁਸ਼ਕਲ

ਇੰਡੀਆ ਹਾਊਸ 'ਚ ਆਯੋਜਿਤ ਪ੍ਰੋਗਰਾਮ 'ਚ ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨਰ ਗਾਇਤਰੀ ਇਸਰ ਕੁਮਾਰ ਨੇ ਕਿਹਾ ਕਿ ਪ੍ਰਵਾਸੀ ਭਾਰਤੀ, ਭਾਰਤ-ਬ੍ਰਿਟੇਨ ਸਬੰਧਾਂਦਾ ਮੂਲ ਤੱਤ ਹੈ, ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਜੀਵੰਤ ਸੰਪਰਕ ਕਰਾਰ ਦਿੱਤਾ ਸੀ। ਹਾਈ ਕਮਿਸ਼ਨਰ ਨੇ ਇਨ੍ਹਾਂ ਸਬੰਧਾਂ ਨੂੰ ਹੋਰ ਮਜਬੂਤ ਅਤੇ ਡੂੰਘਾ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ-ਬ੍ਰਿਟੇਨ ਦਰਮਿਆਨ 75 ਸਾਲਾ ਦੇ ਸਬੰਧ ਦਾ ਜਸ਼ਨ ਮਨਾਉਣ ਦੇ ਮੱਦੇਨਜ਼ਰ ਮੈਂ ਪ੍ਰਵਾਸੀ ਭਾਰਤੀਆਂ ਨਾਲ ਉਨਾਂ ਦੀਆਂ ਸੰਭਾਵਨਾਵਾਂ ਨੂੰ ਉੱਚਾ ਰੱਖਣ ਦੀ ਅਪੀਲ ਕਰਦੀ ਹਾਂ।

ਇਹ ਵੀ ਪੜ੍ਹੋ : BBMB ਮੁੱਦੇ ਤੋਂ ਬਾਅਦ ਪੰਜਾਬ ਨੂੰ ਲੱਗਿਆ ਇਕ ਹੋਰ ਝਟਕਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News