ਸਾਨ ਫ੍ਰਾਂਸਿਸਕੋ ਪਾਰਕ ਵਿਚ ਹੋਈ ਗੋਲੀਬਾਰੀ, 3 ਜ਼ਖਮੀ

Friday, Aug 04, 2017 - 10:50 AM (IST)

ਸਾਨ ਫ੍ਰਾਂਸਿਸਕੋ ਪਾਰਕ ਵਿਚ ਹੋਈ ਗੋਲੀਬਾਰੀ, 3 ਜ਼ਖਮੀ

ਸਾਨ ਫਾਂਸਿਸਕੋ— ਚਸ਼ਮਦੀਦਾਂ ਅਤੇ ਪੁਲਸ ਨੇ ਦੱਸਿਆ ਕਿ ਪਰਿਵਾਰ ਅਤੇ ਸੈਲਾਨੀਆਂ ਨਾਲ ਭਰੇ ਹੋਏ ਲੋਕਪ੍ਰਿਅ ਸਾਨ ਫ੍ਰਾਂਸਿਸਕੋ ਪਾਰਕ ਵਿਚ ਘੱਟ ਤੋਂ ਘੱਟ 1 ਬੰਦੂਕਧਾਰੀ ਦੇ ਗੋਲੀਆਂ ਚਲਾਉਣ ਕਾਰਨ 3 ਲੋਕ ਜ਼ਖਮੀ ਹੋ ਗਏ ਅਤੇ ਦਰਜਨਾਂ ਲੋਕ ਘਬਰਾ ਕੇ ਭੱਜਣ ਲੱਗੇ। ਸਾਨ ਫਾਂਸਿਸਕੋ ਪੁਲਸ ਦੇ ਅਧਿਕਾਰੀ ਗ੍ਰੇਸ ਗੇਟਪੇਂਡਨ ਨੇ ਦੱਸਿਆ ਕਿ ਪੁਲਸ ਘੱਟ ਤੋਂ ਘੱਟ ਇਕ ਬੰਦੂਕਧਾਰੀ ਦੀ ਤਲਾਸ਼ ਵਿਚ ਹੈ। ਉਹ ਕਲ ਦੀ ਘਟਨਾ ਮਗਰੋਂ ਫਰਾਰ ਹੈ। ਹਮਲੇ ਵਿਚ ਜ਼ਖਮੀ ਹੋਏ ਲੋਕਾਂ ਵਿਚ ਤਿੰਨੇ ਮਰਦ ਹਨ। 
ਸਾਨ ਫਾਂਸਿਸਕੋ ਸਦਰ ਹਸਪਤਾਲ ਦੇ ਬੁਲਾਰੇ ਬ੍ਰੇਡ ਏਡੰਰਯੂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਦੂਜੇ ਵਿਅਕਤੀ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ਖਮੀ ਹੋਇਆ ਨਾਬਾਲਗ ਮੁੰਡਾ ਹਾਲੇ ਵੀ ਹਸਪਤਾਲ ਵਿਚ ਹੈ ਪਰ ਏਡੰਰਯੂ ਨੇ ਉਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਨੇੜੇ ਰਹਿਣ ਵਾਲੇ ਵਾਸੀਆਂ ਅਤੇ ਫ੍ਰੀਲਾਂਸ ਪੱਤਰਕਾਰ ਏਂਟੋਨਿਆ ਜੁਹੈਜ (47) ਨੇ ਦੱਸਿਆ ਕਿ ਉਹ ਡੋਲੋਰਸ ਪਾਰਕ ਵਿਚ ਬੈਠੀ ਸੀ ਜਦੋਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ ਸੁਣੀ। ਉਸ ਨੇ ਦੱਸਿਆ,''ਮੈਂ ਇਕ ਵਿਅਕਤੀ ਨੂੰ ਹੱਥ ਵਿਚ ਬੰਦੂਕ ਲੈ ਕੇ ਦੌੜਦੇ ਹੋਏ ਦੇਖਿਆ। ਮੇਰੇ ਖਿਆਲ ਵਿਚ ਕੁੱਲ 3 ਗੋਲੀਆਂ ਚੱਲੀਆਂ ਸਨ।'' ਸਾਨ ਫਾਂਸਿਸਕੋ ਪੁਲਸ ਨੇ ਲੋਕਾਂ ਨੂੰ ਗੋਲੀਬਾਰੀ ਮਗਰੋਂ ਡੋਲੋਰਸ ਪਾਰਕ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ ਪਰ 2 ਘੰਟੇ ਬਾਅਦ ਹੀ ਇਸ ਆਦੇਸ਼ ਨੂੰ ਵਾਪਸ ਲੈ ਲਿਆ ਗਿਆ।


Related News