ਨਕਲੀ ਬੇਬੀ ਬੰਪ ਲਾ ਕੇ ਬਣਾਈ ਰੇਪ ਦੀ ਕਹਾਣੀ, ਕੋਰਟ ਨੇ ਮੰਨਿਆ ਦੋਸ਼ੀ

10/12/2018 6:09:41 PM

ਲੰਡਨ (ਏਜੰਸੀਆਂ)— ਸੋਸ਼ਲ ਮੀਡੀਆ 'ਤੇ ਲੋਕ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਹਨ ਪਰ ਕਦੀ-ਕਦੀ ਇਸ ਦੀ ਗਲਤ ਵਰਤੋਂ ਵੀ ਕੀਤੀ ਜਾਂਦੀ ਹੈ। ਮਿਰਰ 'ਚ ਛਪੀ ਖਬਰ ਮੁਤਾਬਕ ਅਜਿਹਾ ਹੀ ਕੁਝ 25 ਸਾਲ ਦੀ ਜੈਸਿਕਾ ਨਾਰਡਕਵਿਸਟ ਨੇ ਕੀਤਾ। ਅਮੇਜ਼ਾਨ 'ਤੇ ਉਸ ਨੇ ਨਕਲੀ ਬੇਬੀ ਬੰਪ ਲਾ ਕੇ ਪ੍ਰੈਗਨੈਂਟ ਹੋਣ ਦਾ ਦਾਅਵਾ ਕੀਤਾ। ਜੈਸਿਕਾ ਨੇ ਦਾਅਵਾ ਕੀਤਾ ਕਿ ਉਸ ਦੇ ਪ੍ਰੇਮੀ ਨੇ ਕਿਡਨੈਪ ਕਰਕੇ ਉਸ ਦਾ ਰੇਪ ਕੀਤਾ ਅਤੇ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ।

ਮਾਰਕ ਵੀਕ ਅਤੇ ਜੈਸਿਕਾ ਇਕ ਹੀ ਕੰਪਨੀ 'ਚ ਕੰਮ ਕਰਦੇ ਸਨ ਅਤੇ ਕੁਝ ਦਿਨਾਂ ਬਾਅਦ ਅਫੇਅਰ ਸ਼ੁਰੂ ਹੋ ਗਿਆ। ਵੀਡੀਓ ਐਡੀਟਿੰਗ ਕੰਪਨੀ 'ਚ ਕੰਮ ਕਰਦੇ ਹੋਏ ਜੈਸਿਕਾ ਨੇ ਹੀ ਮਾਰਕ ਨੂੰ ਫਰਮ 'ਚ ਬਤੌਰ ਇੰਜੀਨੀਅਰ ਜਾਣੂ ਕਰਵਾਇਆ ਸੀ। ਜੈਸਿਕਾ ਨਾਲ ਜ਼ਿਆਦਾ ਸਮਾਂ ਬਿਤਾਉਣ ਲਈ ਪਿਛਲੇ ਸਾਲ ਜੂਨ 'ਚ ਉਹ ਨਿਊਯਾਰਕ ਤੋਂ ਲੰਡਨ ਵੀ ਸ਼ਿਫਟ ਕਰ ਗਏ। ਨਵੰਬਰ 'ਚ ਵੱਖ ਹੋਣ ਤੋਂ ਬਾਅਦ ਵੱਖ-ਵੱਖ ਈਮੇਲ ਐਡਰੈੱਸ ਤੋਂ ਉਨ੍ਹਾਂ ਕੋਲ ਜੈਸਿਕਾ ਦੇ ਕਿਡਨੈਪ ਹੋਣ ਅਤੇ ਰੇਪ ਦੇ ਮੈਸੇਜ ਮਿਲਣ ਲੱਗੇ। ਹਾਲਾਂਕਿ ਰੇਪ ਅਤੇ ਕਿਡਨੈਪਿੰਗ ਦੀਆਂ ਖਬਰਾਂ ਤੋਂ ਬਾਅਦ ਪੁਲਸ ਨੇ ਜੈਸਿਕਾ ਨੂੰ ਲੱਭ ਲਿਆ। ਜੈਸਿਕਾ ਨੇ ਦੱਸਿਆ ਕਿ ਉਸ ਨੇ ਨਕਲੀ ਬੇਬੀ ਬੰਪ ਲਾਇਆ ਸੀ। ਜੈਸਿਕਾ ਨੂੰ ਫਿਲਹਾਲ ਕੋਰਟ ਨੇ ਦੋਸ਼ੀ ਮੰਨਦੇ ਹੋਏ ਕਸਟਡੀ 'ਚ ਭੇਜ ਦਿੱਤਾ ਹੈ ਅਤੇ ਛੇਤੀ ਹੀ ਸਜ਼ਾ ਦਾ ਐਲਾਨ ਹੋ ਸਕਦਾ ਹੈ।


Related News