ਦੀਪਿਕਾ ਪਾਦੂਕੋਣ ਦੇ ਬੇਬੀ ਬੰਪ ਨੂੰ ਨਕਲੀ ਕਹਿਣ ਵਾਲਿਆਂ ਦੀ ਰਿਚਾ ਚੱਡਾ ਨੇ ਲਗਾਈ ਕਲਾਸ

Wednesday, Jun 26, 2024 - 10:18 AM (IST)

ਦੀਪਿਕਾ ਪਾਦੂਕੋਣ ਦੇ ਬੇਬੀ ਬੰਪ ਨੂੰ ਨਕਲੀ ਕਹਿਣ ਵਾਲਿਆਂ ਦੀ ਰਿਚਾ ਚੱਡਾ ਨੇ ਲਗਾਈ ਕਲਾਸ

ਮੁੰਬਈ- ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਪਹਿਲਾ ਬੱਚਾ ਜਲਦੀ ਹੀ ਆਉਣ ਵਾਲਾ ਹੈ। ਅਦਾਕਾਰਾ ਦੀਪਿਕਾ ਆਪਣੀ ਸਭ ਤੋਂ ਉਡੀਕੀ ਜਾ ਰਹੀ ਫ਼ਿਲਮ 'ਕਲਕੀ 2898 ਏ.ਡੀ ਦੀ ਰਿਲੀਜ਼ ਲਈ ਤਿਆਰ ਹੈ। ਹਾਲ ਹੀ 'ਚ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਆਯੋਜਿਤ ਇਕ ਈਵੈਂਟ 'ਚ ਦੀਪਿਕਾ ਪਾਦੁਕੋਣ ਪੁੱਜੀ। ਉਸ ਨੇ ਆਪਣੀ ਬਲੈਕ ਡਰੈੱਸ ਦੇ ਨਾਲ ਪੈਨਸਿਲ ਹੀਲ ਪਹਿਨੀ ਹੋਈ ਸੀ, ਜੋ ਚਰਚਾ ਦਾ ਵਿਸ਼ਾ ਬਣ ਗਈ। ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਪ੍ਰੈਗਨੈਂਸੀ ਨੂੰ ਨਕਲੀ ਦੱਸਿਆ। ਲੋਕਾਂ ਦੀਆਂ ਗੱਲਾਂ ਸੁਣ ਕੇ ਜਲਦ ਹੀ ਮਾਂ ਬਣਨ ਵਾਲੀ ਰਿਚਾ ਚੱਡਾ ਗੁੱਸੇ ਨਾਲ ਲਾਲ ਹੋ ਗਈ ਅਤੇ ਉਨ੍ਹਾਂ ਨੇ ਅਜਿਹਾ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ।

ਇਹ ਖ਼ਬਰ ਵੀ ਪੜ੍ਹੋ- ਪਤੀ ਦੇ ਪਿਆਰ 'ਚ ਡੁੱਬੀ ਨਜ਼ਰ ਆਈ ਸੋਨਾਕਸ਼ੀ ਸਿਨਹਾ,ਤਸਵੀਰਾਂ ਨੇ ਜਿੱਤਿਆ ਫੈਨਜ਼ ਦਾ ਦਿਲ

ਰਿਚਾ ਚੱਡਾ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਹੈ। ਦੀਪਿਕਾ ਪਾਦੁਕੋਣ ਮਾਂ ਬਣਨ ਜਾ ਰਹੀ ਹੈ ਅਤੇ ਰਿਚਾ ਇਹ ਚੰਗੀ ਤਰ੍ਹਾਂ ਸਮਝ ਸਕਦੀ ਹੈ ਕਿ ਮਾਂ ਬਣਨ ਵਾਲੀ 'ਤੇ ਇਸ ਸਮੇਂ ਕੀ ਬੀਤਦੀ ਹੈ। ਕਿਉਂਕਿ ਉਹ ਦੋਵੇਂ ਹੀ ਮਾਂ ਬਣਨ ਵਾਲੀਆਂ ਹਨ। ਅਜਿਹੇ 'ਚ ਹਾਲ ਹੀ 'ਚ ਜਦੋਂ ਇਕ ਯੂਜ਼ਰ ਨੇ ਦੀਪਿਕਾ ਦੀ ਪ੍ਰੈਗਨੈਂਸੀ ਨੂੰ ਨਕਲੀ ਕਿਹਾ ਤਾਂ ਉਸ ਨੇ ਯੂਜ਼ਰ ਨੂੰ ਜਵਾਬ ਦਿੱਤਾ।

ਇਹ ਖ਼ਬਰ ਵੀ ਪੜ੍ਹੋ- ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਘਰ ਗੂੰਝਣਗੀਆਂ ਬੱਚੇ ਦੀਆਂ ਕਿਲਕਾਰੀਆਂ, ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਦੀਪਿਕਾ ਜਦੋਂ 'ਕਲਕੀ 2898 ਏ.ਡੀ ਦੇ ਈਵੈਂਟ 'ਚ ਪੁੱਜੀ ਤਾਂ ਉਸ ਨੇ ਪੈਨਸਿਲ ਹੀਲ ਦੇ ਨਾਲ ਬਲੈਕ ਡਰੈੱਸ ਪਹਿਨੀ ਸੀ। ਜਿਸ ਨੂੰ ਦੇਖ ਕੇ ਕੁਝ ਯੂਜ਼ਰਸ ਗੁੱਸੇ 'ਚ ਆ ਗਏ ਅਤੇ ਸੋਸ਼ਲ ਮੀਡੀਆ 'ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਦੀਪਿਕਾ ਨੂੰ ਇੱਕ ਲਾਪਰਵਾਹ ਮਾਂ ਸਾਬਤ ਕਰਨ 'ਚ ਕਿਸੇ ਨੇ ਕੋਈ ਕਸਰ ਨਹੀਂ ਛੱਡੀ। ਲੋਕਾਂ ਨੇ ਕਿਹਾ ਕਿ ਉਸ ਨੂੰ ਇਸ ਸਥਿਤੀ 'ਚ ਪੈਨਸਿਲ ਹੀਲ ਨਹੀਂ ਪਹਿਨਣੀ ਚਾਹੀਦੀ। ਟ੍ਰੋਲਿੰਗ ਦੇ ਵਿਚਕਾਰ, ਇੱਕ ਪ੍ਰਭਾਵਕ ਨੇ ਦੀਪਿਕਾ ਦੇ ਸਮਰਥਨ 'ਚ ਇੱਕ ਸੰਦੇਸ਼ ਭੇਜਿਆ। ਉਸ ਨੇ ਲਿਖਿਆ- 'ਉਹ ਕੋਈ ਬੱਚੀ ਨਹੀਂ ਹੈ ਜਿਸ ਨੂੰ ਦੱਸਿਆ ਜਾ ਸਕੇ ਕਿ ਉਸ ਨੂੰ ਕੀ ਪਹਿਨਣਾ ਚਾਹੀਦਾ ਹੈ ਅਤੇ ਕੀ ਨਹੀਂ। ਉਹ ਆਪਣੇ ਆਰਾਮ ਮੁਤਾਬਕ ਕੁਝ ਵੀ ਪਹਿਨ ਸਕਦੀ ਹੈ। ਉਸ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ।' ਰਿਚਾ ਚੱਡਾ ਨੇ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ। ਉਸ ਨੇ ਲਿਖਿਆ-"No Uterus,No Gyaan"

ਇਹ ਖ਼ਬਰ ਵੀ ਪੜ੍ਹੋ-ਕਰੀਨਾ ਕਪੂਰ ਨੇ ਭੈਣ ਕਰਿਸ਼ਮਾ ਕਪੂਰ 'ਤੇ ਲੁਟਾਇਆ ਪਿਆਰ, ਖ਼ਾਸ ਤਰੀਕੇ ਨਾਲ ਦਿੱਤੀ ਜਨਮਦਿਨ ਦੀ ਵਧਾਈ 

ਤੁਹਾਨੂੰ ਦੱਸ ਦੇਈਏ ਕਿ ਰਿਚਾ ਖੁਦ ਵੀ ਗਰਭਵਤੀ ਹੈ। ਉਹ ਅਤੇ ਅਲੀ ਫਜ਼ਲ ਆਪਣੇ ਪਹਿਲੇ ਬੱਚੇ ਦੀ ਉਡੀਕ ਕਰ ਰਹੇ ਹਨ। ਦੀਪਿਕਾ ਦੀ ਤਰ੍ਹਾਂ ਰਿਚਾ ਵੀ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ। ਦੋਵੇਂ ਗਰਭ ਅਵਸਥਾ ਦੌਰਾਨ ਕੰਮ ਕਰ ਰਹੀਆਂ ਹਨ।


author

Priyanka

Content Editor

Related News