ਮਾਂ ਨਾਲ ਡਿਨਰ ਕਰਨ ਪੁੱਜੀ ਦੀਪਿਕਾ ਪਾਦੂਕੋਣ, ਬਲੈਕ ਡਰੈੱਸ 'ਚ 'ਬੇਬੀ ਬੰਪ' ਕੀਤਾ ਫਲਾਂਟ

Saturday, Jun 01, 2024 - 03:46 PM (IST)

ਮਾਂ ਨਾਲ ਡਿਨਰ ਕਰਨ ਪੁੱਜੀ ਦੀਪਿਕਾ ਪਾਦੂਕੋਣ, ਬਲੈਕ ਡਰੈੱਸ 'ਚ 'ਬੇਬੀ ਬੰਪ' ਕੀਤਾ ਫਲਾਂਟ

ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਮਾਂ ਉੱਜਲਾ ਪਾਦੂਕੋਣ ਨਾਲ ਡਿਨਰ ਡੇਟ ਲਈ ਗਈ ਸੀ, ਜਿਸ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੀਪਿਕਾ ਨੇ ਬਲੈਕ ਬਾਡੀ-ਹੱਗਿੰਗ ਡਰੈੱਸ ਪਾਈ ਹੋਈ ਸੀ, ਜਿਸ 'ਚ ਉਸ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਸੀ। ਜਿਸ ਤਰ੍ਹਾਂ ਹੀ ਅਦਾਕਾਰਾ ਖਾਣਾ ਖਾਣ ਤੋਂ ਬਾਅਦ ਬਾਹਰ ਆਉਂਦੀ ਹੈ ਤਾਂ ਪੈਪਰਜ਼ ਉਸ ਨੂੰ ਘੇਰਾ ਪਾ ਲੈਂਦੇ ਹਨ। 

PunjabKesari

ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਦੀਪਿਕਾ ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ ਅਤੇ ਉਹ ਸਤੰਬਰ 'ਚ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਹਾਲ ਹੀ 'ਚ ਸੁਰਖੀਆਂ 'ਚ ਆਈ ਸੀ ਜਦੋਂ ਟ੍ਰੋਲਰਜ਼ ਨੇ ਉਸ ਨੂੰ ਗਰਭਵਤੀ ਨਾ ਹੋਣ ਲਈ ਟ੍ਰੋਲ ਕੀਤਾ ਅਤੇ ਦਾਅਵਾ ਕੀਤਾ ਕਿ ਉਸਦਾ ਬੇਬੀ ਬੰਪ ਨਕਲੀ ਸੀ। ਇਸ ਤੋਂ ਬਾਅਦ, ਰਣਵੀਰ ਸਿੰਘ ਨੇ ਟ੍ਰੋਲਿੰਗ ਦਾ ਜਵਾਬ ਦਿੰਦੇ ਹੋਏ ਦੀਪਿਕਾ ਦੀਆਂ ਮਨਮੋਹਕ ਤਸਵੀਰਾਂ  ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ੇਅਰ ਕੀਤੀਆਂ ਸਨ।

PunjabKesari


author

sunita

Content Editor

Related News