ਪ੍ਰਾਇਵੇਟ ਬੈਂਕ ''ਚੋਂ 83 ਲੱਖ ਰੁਪਏ ਦੀ ਫੜੀ ਗਈ ਜਾਅਲੀ ਪਾਕਿ ਕਰੰਸੀ, ਬਰਾਮਦ ਰਾਸ਼ੀ ਸਣੇ ਕਰਮਚਾਰੀ ਗ੍ਰਿਫ਼ਤਾਰ

01/20/2023 6:17:47 PM

ਗੁਰਦਾਸਪੁਰ/ਪੇਸ਼ਾਵਰ (ਵਿਨੋਦ)- ਪਾਕਿਸਤਾਨ ਦੀ ਫੈਡਰਲ ਇੰਵੈਸਟੀਗੇਸ਼ਨ ਏਜੰਸੀ ਨੇ ਅੱਜ ਪੇਸ਼ਾਵਰ ਦੇ ਇਕ ਬੈਂਕ ’ਚ ਛਾਪਾਮਾਰੀ ਕਰਕੇ ਉੱਥੋਂ 83 ਲੱਖ ਰੁਪਏ ਦੀ ਪਾਕਿਸਤਾਨੀ ਜਾਅਲੀ ਕਰੰਸੀ ਬਰਾਮਦ ਕੀਤੀ। ਇਸ ਸਬੰਧੀ ਗ੍ਰਾਹਕਾਂ ਦੀ ਸ਼ਿਕਾਇਤ 'ਤੇ ਬੈਂਕ ’ਚ ਇਹ ਛਾਪੇਮਾਰੀ ਕੀਤੀ ਗਈ। ਏਜੰਸੀ ਨੇ ਇਕ ਬੈਂਕ ਕਰਮਚਾਰੀ ਨੂੰ ਵੀ ਇਸ ਮਾਮਲੇ ’ਚ ਹਿਰਾਸਤ ਵਿਚ ਲਿਆ।

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, 6 ਮਹੀਨੇ ਦੇ ਪੁੱਤ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਸੂਤਰਾਂ ਅਨੁਸਾਰ ਅੱਜ ਸਵੇਰੇ ਬੈਂਕ ਖੁੱਲਦੇ ਹੀ ਜਾਂਚ ਏਜੰਸੀ ਨੇ ਬੈਂਕ ’ਚ ਦਾਅਵਾ ਬੋਲ ਕੇ 83 ਲੱਖ ਰੁਪਏ ਦੀ ਜਾਲੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ। ਜਿਸ ਬੈਂਕ ਕਰਮਚਾਰੀ ਨੂੰ ਕਰੰਸੀ ਬੈਂਕ ਵਿਚ ਚਲਾਉਣ ਦੇ ਦੋਸ਼ ਵਿਚ ਫੜਿਆ ਗਿਆ, ਉਸ ਨੇ ਉੱਥੇ ਸਾਰਿਆਂ ਦੇ ਸਾਹਮਣੇ ਦੱਸਿਆ ਕਿ ਇਹ ਜਾਅਲੀ ਕਰੰਸੀ ਉਸ ਨੂੰ ਪਾਕਿਸਤਾਨ ਦੀ ਆਈ.ਐੱਸ.ਆਈ ਏਜੰਸੀ ਦੇ ਅਧਿਕਾਰੀ ਰਸੀਦ ਮੁਸ਼ਰਫ਼ ਨੇ ਦਿੱਤੀ ਸੀ। ਉਸ ਨੂੰ ਦੋ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ। ਰਾਸ਼ੀ ਖ਼ਤਮ ਹੋਣ 'ਤੇ ਉਸ ਤੋਂ 50 ਲੱਖ ਰੁਪਏ ਘੱਟ ਕੇ ਬਾਕੀ ਰਾਸ਼ੀ ਆਈ.ਐੱਸ.ਆਈ ਅਧਿਕਾਰੀ ਨੂੰ ਸੌਂਪਣੀ ਸੀ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ

ਸੂਤਰਾਂ ਦੇ ਅਨੁਸਾਰ ਇਸ ਸਬੰਧੀ ਸੂਚਨਾ ਮਿਲਦੇ ਹੀ ਆਈ.ਐੱਸ.ਆਈ ਅਧਿਕਾਰੀ ਵੀ ਬੈਂਕ ਵਿਚ ਪਹੁੰਚ ਗਏ ਅਤੇ ਆਈ.ਐੱਸ.ਆਈ ਅਧਿਕਾਰੀ ਬਰਾਮਦ ਜਾਅਲੀ ਰਾਸ਼ੀ ਅਤੇ ਬੈਂਕ ਕਰਮਚਾਰੀ ਨੂੰ ਆਪਣੇ ਨਾਲ ਲੈ ਗਏ। ਜਦਕਿ ਐੱਫ.ਆਈ.ਏ ਏਜੰਸੀ ਦੇ ਅਧਿਕਾਰੀ ਵੇਖਦੇ ਹੀ ਰਹਿ ਗਏ।

ਇਹ ਵੀ ਪੜ੍ਹੋ- ਗੁਜਰਾਤ ਪੁਲਸ ਵੱਲੋਂ ਬਟਾਲਾ 'ਚ ਸ਼ਰਾਬ ਠੇਕੇਦਾਰ ਦੇ ਘਰ ਰੇਡ, ਮਚੀ ਹਫੜਾ-ਦਫੜੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News