ਜਦ ਪਰਿਵਾਰ ਕੋਲ ਜਾ ਰਹੇ ਜੋੜੇ ਨੂੰ ਰਸਤੇ ''ਚ ਘੇਰਿਆ ਤੂਫਾਨ ਨੇ (ਵੀਡੀਓ)

Wednesday, Sep 20, 2017 - 09:05 AM (IST)

ਜਦ ਪਰਿਵਾਰ ਕੋਲ ਜਾ ਰਹੇ ਜੋੜੇ ਨੂੰ ਰਸਤੇ ''ਚ ਘੇਰਿਆ ਤੂਫਾਨ ਨੇ (ਵੀਡੀਓ)

ਰੋਮਾਨੀਆ—ਦੋ ਦਿਨ ਪਹਿਲਾਂ ਰੋਮਾਨੀਆ 'ਚ ਇਕ ਦਮ ਚੱਲੀਆਂ ਤੇਜ਼ ਹਵਾਵਾਂ ਅਤੇ ਤੂਫਾਨ ਕਾਰਨ ਸੜਕਾਂ 'ਤੇ ਦਰਖਤ ਡਿੱਗ ਗਏ ਅਤੇ ਇਸ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਇੱਥੋਂ ਦੇ ਇਕ ਹੋਰ ਜੋੜੇ ਨੇ ਦੱਸਿਆ ਕਿ 17 ਸਤੰਬਰ ਨੂੰ ਉਹ ਆਪਣੇ ਬੱਚਿਆਂ ਨੂੰ ਲੈਣ ਲਈ ਬੋਕਸ਼ਾ ਜਾ ਰਹੇ ਸਨ, ਤਾਂ ਕਿ ਉਹ ਆਪਣੇ ਦਾਦਾ-ਦਾਦੀ ਕੋਲ ਰਹਿ ਸਕਣ। ਜਦ ਉਹ ਤਿਮਿਸ਼ੋਰਾ ਸ਼ਹਿਰ ਤੋਂ ਨਿਕਲੇ ਤਾਂ ਮੌਸਮ ਠੀਕ ਸੀ ਅਤੇ ਧੁੱਪ ਚੜ੍ਹੀ ਹੋਈ ਸੀ। 


ਉਨ੍ਹਾਂ ਨੇ ਆਪਣੀ ਗੱਡੀ ਰਾਹੀਂ 80 ਕਿਲੋਮੀਟਰ ਦਾ ਸਫਰ ਠੀਕ ਮੌਸਮ 'ਚ ਪਾਰ ਕੀਤਾ ਪਰ ਕੁੱਝ ਹੀ ਮਿੰਟਾਂ 'ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਤੇ ਇਕ ਦਮ ਤੇਜ਼ ਤੂਫਾਨ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਉਨ੍ਹਾਂ ਨੂੰ ਲੱਗਾ ਕਿ ਉਹ ਇਸ ਮੁਸੀਬਤ 'ਚ ਫਸ ਜਾਣਗੇ ਪਰ ਇਸ ਤੂਫਾਨ ਨੂੰ ਪਾਰ ਕਰਨਾ ਆਪਣੇ-ਆਪ 'ਚ ਅਚੰਭਾ ਹੈ। ਉਨ੍ਹਾਂ ਨੇ ਇਸ ਦੀ ਵੀਡੀਓ ਬਣਾਈ ਅਤੇ ਮਿੰਟਾਂ 'ਚ ਇਹ ਵਾਇਰਲ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਅੱਖਾਂ ਅੱਗੇ ਹਨ੍ਹੇਰਾ ਹੀ ਛਾ ਗਿਆ ਸੀ। ਇਕ ਸਮਾਂ ਅਜਿਹਾ ਵੀ ਸੀ ਕਿ ਜੇਕਰ ਉਨ੍ਹਾਂ ਦੇ ਅੱਗੇ ਜਾ ਰਹੀ ਕਾਰ ਦੀਆਂ ਪਿਛਲੀਆਂ ਲਾਈਟਾਂ ਨਾ ਜਗਦੀਆਂ ਹੁੰਦੀਆਂ ਤਾਂ ਉਨ੍ਹਾਂ ਦੀ ਇਸ ਕਾਰ ਨਾਲ ਟੱਕਰ ਹੋ ਜਾਣੀ ਸੀ ਅਤੇ ਬਚਣਾ ਮੁਸ਼ਕਲ ਹੋ ਜਾਣਾ ਸੀ।


Related News