ਫੇਸਬੁੱਕ ਨੇ ਨਫਰਤ ਭਰੇ ਭਾਸ਼ਣ ਕਾਰਨ ਨੇਤਨਯਾਹੂ ਦੇ ਚੈਟਬਾਟ ''ਤੇ ਲਾਈ ਰੋਕ

09/12/2019 7:38:45 PM

ਯੇਰੂਸ਼ਲਮ— ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ 'ਨਫਰਤ ਭਰੇ ਭਾਸ਼ਣ 'ਤੇ ਨੀਤੀਆਂ' ਦਾ ਉਲੰਘਣ ਕਰਨ ਲਈ ਵੀਰਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਇਕ ਚੈਟਬਾਟ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਸੰਦੇਸ਼ ਪ੍ਰਸਾਰਿਤ ਹੋਇਆ ਕਿ ਅਰਬ ਇਜ਼ਰਾਇਲ ਦੇ ਨੇਤਾ 'ਸਾਨੂੰ ਸਾਰਿਆਂ ਨੂੰ ਖਤਮ ਕਰ ਦੇਣਾ ਚਾਹੁੰਦੇ ਹਨ', ਜਿਸ ਤੋਂ ਬਾਅਦ ਉਨ੍ਹਾਂ ਦਾ ਚੈਟਬਾਟ ਬੰਦ ਕਰ ਦਿੱਤਾ ਗਿਆ।

ਫੇਸਬੁੱਕ ਦੇ ਇਕ ਬੁਲਾਰੇ ਨੇ ਟਾਈਮਸ ਆਫ ਇੰਡੀਆ ਨੂੰ ਕਿਹਾ ਕਿ ਬਾਟ ਨੂੰ ਅਸਥਾਈ ਰੂਪ ਲਈ 24 ਘੰਟਿਆਂ ਲਈ ਬੰਦ ਕੀਤਾ ਗਿਆ ਹੈ ਤੇ ਕੰਪਨੀ ਦੀਆਂ ਨੀਤੀਆਂ ਦਾ ਭਵਿੱਖ 'ਚ ਕਿਸੇ ਵੀ ਤਰ੍ਹਾਂ ਨਾਲ ਉਲੰਘਣ ਹੋਣ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਲਿਕੁਡ ਦੇ ਪ੍ਰਚਾਰ ਬਾਟ ਦੀਆਂ ਗਤੀਵਿਧੀਆਂ ਦੀ ਸਾਵਧਾਨੀ ਨਾਲ ਸਮੀਖਿਆ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਡੀ ਨਫਰਤ ਭਰੇ ਭਾਸ਼ਣ ਨੂੰ ਲੈ ਕੇ ਤੈਅ ਕੀਤੀ ਗਈ ਨੀਤੀ ਦਾ ਉਲੰਘਣ ਹੋਇਆ ਹੈ। ਸਾਨੂੰ ਪਤਾ ਲੱਗਿਆ ਕਿ ਬਾਟ ਅਜਿਹੇ ਵੇਲੇ 'ਚ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਹੈ ਜਦੋਂ ਲੋਕਾਂ ਨਾਲ ਸੰਪਰਕ ਦੀ ਆਗਿਆ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਅਸੀਂ ਬਾਟ ਨੂੰ 24 ਘੰਟੇ ਲਈ ਬੰਦ ਕਰ ਦਿੱਤਾ।

ਅਰਬ ਦੇ ਸੰਸਦ ਮੈਂਬਰ ਅਯਮਾਨ ਓਦੇਹ ਨੇ ਬਾਟ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਉਹ ਅਰਬ ਜੁਆਇੰਟ ਲਿਸਟ ਪਾਰਟੀ ਦੀ ਅਗਵਾਈ ਕਰਦੇ ਹਨ। ਓਦੇਹ ਨੇ ਸੋਸ਼ਲ ਮੀਡੀਆ ਕੰਪਨੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਲ ਅਸੀਂ ਸਿੱਧਾ ਫੇਸਬੁੱਕ ਦਾ ਰੁਖ ਕੀਤਾ ਸੀ ਤੇ ਮੰਗ ਕੀਤੀ ਕਿ ਉਹ ਨੇਤਨਯਾਹੂ ਦੇ ਖਤਰਨਾਕ ਭੜਕਾਊ ਭਾਸ਼ਣ ਨੂੰ ਪਲੇਟਫਾਰਮ ਦੇਣਾ ਬੰਦ ਕਰੇ ਤੇ ਅੱਜ ਅਸੀਂ ਨਤੀਜੇ ਦੇਖ ਰਹੇ ਹਾਂ।


Baljit Singh

Content Editor

Related News