ਰਿਪੋਰਟ ''ਚ ਦਾਅਵਾ: ਤੁਸੀਂ ਕਦੋਂ ਬਣਾਏ ਸਰੀਰਕ ਸਬੰਧ, ਜਾਣਦੈ ਫੇਸਬੁੱਕ

Tuesday, Sep 10, 2019 - 09:37 PM (IST)

ਰਿਪੋਰਟ ''ਚ ਦਾਅਵਾ: ਤੁਸੀਂ ਕਦੋਂ ਬਣਾਏ ਸਰੀਰਕ ਸਬੰਧ, ਜਾਣਦੈ ਫੇਸਬੁੱਕ

ਵਾਸ਼ਿੰਗਟਨ— ਤੁਸੀਂ ਪਿਛਲੀ ਵਾਰ ਕਦੋਂ ਸੈਕਸ ਕੀਤਾ ਸੀ ਇਹ ਫੇਸਬੁੱਕ ਨੂੰ ਪਤਾ ਹੈ। ਇਨਾਂ ਹੀ ਨਹੀਂ, ਫੇਸਬੁੱਕ ਔਰਤਾਂ ਦੇ ਪੀਰੀਅਡਸ ਦੇ ਨਾਲ ਹੀ ਉਨ੍ਹਾਂ ਵਲੋਂ ਇਸਤੇਮਾਲ ਕੀਤੇ ਗਏ ਗਰਭ ਨਿਰੋਧਕ ਬਾਰੇ ਵੀ ਪੂਰੀ ਜਾਣਕਾਰੀ ਰੱਖਦਾ ਹੈ। ਪ੍ਰਿਵੇਸੀ ਇੰਟਰਨੈਸ਼ਨਲ ਦੀ ਇਕ ਰਿਪੋਰਟ ਮੁਤਾਬਕ ਔਰਤਾਂ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਪੀਰੀਅਡ ਟ੍ਰੈਕਰ ਐਪਸ ਉਨ੍ਹਾਂ ਦੀ ਪ੍ਰਾਈਵੇਟ ਹੈਲਥ ਇਨਫਰਾਮੇਸ਼ਨ ਦੀ ਜਾਣਕਾਰੀ ਰੱਖਦੇ ਹਨ ਅਤੇ ਉਨ੍ਹਾਂ ਨੂੰ ਥਰਡ ਪਾਰਟੀ ਸਰਵਿਸ ਦੇ ਨਾਲ ਸ਼ੇਅਰ ਵੀ ਕਰਦੇ ਹਨ। ਇਨ੍ਹਾਂ ਥਰਡ ਪਾਰਟੀ ਸਰਵਿਸੇਜ ਵਿਚ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਫੇਸਬੁੱਕ ਵੀ ਸ਼ਾਮਲ ਹਨ।

ਟਾਰਗੇਟ ਐਡ ਦਿਖਾਉਣ ਦੀ ਖੇਡ
ਖੋਜਕਾਰਾਂ ਨੇ ਦੱਸਿਆ ਹੈ ਕਿ ਇਨ੍ਹਾਂ ਐਪਸ ਦੇ ਡਿਵੈੱਲਪਰਸ ਫੇਸਬੁੱਕ ਦੇ ਸਾਫਟਵੇਅਰ ਡਿਵੈਲਪਮੈਂਟ ਕਿਟ ਰਾਹੀਂ ਐਪਸ ਨੂੰ ਕੁਝ ਖਾਸ ਫੀਚਰਸ ਨਾਲ ਅਪਡੇਟ ਕਰ ਕੇ ਯੂਜ਼ਰਸ ਦੇ ਡਾਟਾ ਨੂੰ ਕਲੈਕਟ ਨਾਲ ਸ਼ੇਅਰ ਕਰਦੇ ਸਨ ਤਾਂ ਜੋ ਉਹ ਉਨ੍ਹਾਂ ਯੂਜ਼ਰਸ ਨੂੰ ਟਾਰਗੇਟਡ ਕਰ ਕੇ ਵਿਗਿਆਪਨ ਦਿਖਾ ਸਕੇ। ਇੰਨਾ ਹੀ ਨਹੀਂ, ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਵੇਂ ਹੀ ਯੂਜ਼ਰ ਇਨ੍ਹਾਂ ਐਪਸ 'ਚ ਆਪਣੀ ਪਰਸਨਲ ਇੰਫਰਾਮੇਸ਼ਨ ਨੂੰ ਐਂਟਰ ਕਰ ਦੇ ਸਨ ਉਂਝ ਹੀ ਇਹ ਉਨ੍ਹਾਂ ਦੀ ਸਾਰੀ ਡਿਟੇਲਸ ਨੂੰ ਸਾਫਟਵੇਅਰ ਡਿਵੈਲਪਮੈਂਟ ਕਿਟ ਰਾਹੀਂ ਸਿੱਧੇ ਫੇਸਬੁੱਕ ਨੂੰ ਭੇਜਦੇ ਸਨ।

ਯੂਜ਼ਰ ਦੇ ਮੂਡ ਨੂੰ ਜਾਨ ਲੈਂਦੇ ਹਨ ਇਹ ਐਪ
ਰਿਪੋਰਟ ਦੀ ਮੰਨੀਏ ਤਾਂ ਮਾਯਾ ਐਪ ਕਥਿਤ ਤੌਰ 'ਤੇ ਕੁਝ ਫੀਚਰਸ ਰਾਹੀਂ ਯੂਜ਼ਰ ਦੇ ਮੂਡ ਦਾ ਵੀ ਅੰਦਾਜਾ ਲਗਾ ਲੈਂਦਾ ਹੈ ਅਤੇ ਉਸਨੂੰ ਫੇਸਬੁੱਕ ਦੇ ਨਾਲ ਸ਼ੇਅਰ ਕਰ ਦਿੰਦਾ ਹੈ ਤਾਂ ਜੋ ਉਹ ਯੂਜ਼ਰਸ ਨੂੰ ਉਨ੍ਹਾਂ ਦੇ ਮੂਡ ਦੇ ਹਿਸਾਬ ਨਾਲ ਐਡ ਦਿਖਾ ਸਕਣ। ਰਿਪੋਰਟ ਨੇ ਕਿਹਾ ਕਿ ਇਸ ਨਾਲ ਕੰਪਨੀਆਂ ਨੂੰ ਯੂਜ਼ਰਸ ਤਕ ਟਾਰਗੇਟ ਐਡ ਪਹੁੰਚਾਉਣ 'ਚ ਆਸਾਨੀ ਹੁੰਦੀ ਹੈ। ਖੋਜਕਾਰਾਂ ਨੇ ਦੱਸਿਆ ਕਿ ਇਸ ਨਾਲ ਕੰਪਨੀਆਂ ਨੂੰ ਬਹੁਤ ਫਾਇਦਾ ਪਹੁੰਚਦਾ ਹੈ ਕਿਉਂਕਿ ਜੋ ਔਰਤਾਂ ਗਰਭਵਤੀ ਹਨ ਜਾਂ ਹੋਣ ਵਾਲੀਆਂ ਹਨ ਉਨ੍ਹਾਂ ਦੇ ਸ਼ਾਪਿੰਗ ਕਰਨ ਦੇ ਤਰੀਕੇ 'ਚ ਬਹੁਤ ਬਦਲਾਅ ਆਉਣ ਦੀ ਸੰਭਾਵਨਾ ਰਹਿੰਦੀ ਹੈ।

ਐਪ ਇਸਤੇਮਾਲ ਕਰਨ ਲਈ ਔਰਤਾਂ ਨੇ ਕੱਢੀ ਤਰਕੀਬ
ਪੀਰੀਅਡ ਤੇ ਪ੍ਰੈਗਨੈਂਸੀ ਟ੍ਰੈਕਿੰਗ ਐਪਸ ਬਾਰੇ ਅਜਿਹੀਆਂ ਖਬਰਾਂ ਆਉਣ ਤੋਂ ਬਾਅਦ ਤੋਂ ਕਈ ਔਰਤਾਂ ਨੇ ਇਨ੍ਹਾਂ ਐਪਸ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ। ਉਨ੍ਹਾਂ ਨੂੰ ਡਰ ਹੈ ਕਿ ਨਿੱਜੀ ਹੈਲਥ ਡਾਟਾ ਨੂੰ ਇਹ ਐਪਸ ਉਨ੍ਹਾਂ ਦੇ ਇੰਪਲਾਇਰਸ ਅਤੇ ਇੰਸ਼ੋਰੈਂਸ ਕੰਪਨੀਆਂ ਨਾਲ ਵੀ ਸ਼ੇਅਰ ਕਰ ਸਕਦੇ ਹਨ। ਕੰਪਨੀਆਂ ਜਿਥੇ ਉਨ੍ਹਾਂ ਦੀਆਂ ਇਨ੍ਹਾਂ ਜਾਣਕਾਰੀਆਂ ਦਾ ਗਲਤ ਫਾਇਦਾ ਚੁੱਕ ਸਕਦੀਆਂ ਹਨ ਉਥੇ ਇੰਸੋਰੈਂਸ ਕੰਪਨੀਆਂ ਪ੍ਰੀਮੀਅਮ ਨੂੰ ਵਧਾ ਸਕਦੀਆਂ ਹਨ। ਇਸ ਤੋਂ ਬੱਚਣ ਲਈ ਇਨ੍ਹਾਂ ਐਪਸ ਨੂੰ ਯੂਜ਼ ਕਰਨ ਵਾਲੀਆਂ ਮਹਿਲਾ ਯੂਜ਼ਰਸ ਹੁਣ ਇਨ੍ਹਾਂ ਐਪਸ ਦੀ ਵਰਤੋਂ ਤਾਂ ਕਰ ਰਹੀਆਂ ਹਨ ਪਰ ਇਸ ਵਿਚ ਉਹ ਆਪਣੀਆਂ ਗਲਤ ਡਿਟੇਲ ਨੂੰ ਐਂਟਰ ਕਰ ਰਹੀਆਂ ਹਨ।


author

Baljit Singh

Content Editor

Related News