ਫੇਸਬੁੱਕ ਦਾ ਜ਼ਿਆਦਾ ਇਸਤੇਮਾਲ ਬਣਾਉਂਦਾ ਹੈ ਦੁਖੀ ਅਤੇ ਨਾਖੁਸ਼

05/29/2017 9:24:08 PM

ਵਾਸ਼ਿੰਗਟਨ — ਜੇਕਰ ਤੁਸੀਂ ਵੀ ਵਾਰ-ਵਾਰ ਆਪਣੀ ਫੇਸਬੁੱਕ ਪ੍ਰੋਫਾਈਲ ਚੈੱਕ ਕਰਦੇ ਹੋ, ਤਾਂ ਸਾਵਧਾਨ ਹੋ ਜਾਓ। ਦਰਅਸਲ, ਇਸ ਖੋਜ ''ਚ ਪਤਾ ਲੱਗਾ ਹੈ ਕਿ ਅਜਿਹੇ ਲੋਕਾਂ ਦੀ ਤੁਲਨਾ ''ਚ ਜ਼ਿਆਦਾ ਦੁਖੀ ਅਤੇ ਬਿਮਾਰ ਰਹਿਣ ਦਾ ਖਦਸ਼ਾ ਹੁੰਦਾ ਹੈ, ਜੋ ਕਦੀ-ਕਦੇ ਫੇਸਬੁੱਕ ਚੈੱਕ ਕਰਦੇ ਹਨ। 

ਅਮਰੀਕਾ ''ਚ ਸੈਨ ਡੀਅਗੋ, ਕੈਲੀਫੋਰਨੀਆ ਯੂਨੀਵਰਸਿਟੀ ''ਯੂਸੀਐੱਸਡੀ'' ਦੇ ਖੋਜਕਰਤਾਵਾਂ ਨੇ ਸਾਲ 2013 ਤੋਂ 2015 ਵਿਚਾਲੇ 5,208 ਲੋਕਾਂ ਤੋਂ ਉਨ੍ਹਾਂ ਦੇ ਫੇਸਬੁੱਕ ਦੇ ਇਸਤੇਮਾਲ ਕਰਨ ਬਾਰੇ ਅੰਕੜੇ ਜਮ੍ਹਾ ਕੀਤੇ। ਸੋਧਕਰਤਾਵਾਂ ਨੇ ਫੇਸਬੁੱਕ ਗਤੀਵਿਧੀ ਅਤੇ ਸਰੀਰਕ ਸਿਹਤ, ਮਾਨਸਿਕ ਸਿਹਤ, ਜੀਵਨ ''ਚ ਸੰਤੁਸ਼ਟੀ ਅਤੇ ਬਾਡੀ ਮਾਸ ਇੰਡੈਕਸ ਨਾਲ ਅਸਲ ਦੁਨੀਆਂ ਦੀ ਸੋਸ਼ਲ ਨੈੱਟਵਰਕ ਗਤੀਵਿਧੀ ਦੀ ਜਾਂਚ ਕੀਤੀ। 

ਅੰਕੜਿਆਂ ਦੇ ਅਧਿਐਨ ਤੋਂ ਬਾਅਦ ਸੋਧਕਰਤਾਵਾਂ ਨੇ ਵੇਖਿਆ ਕਿ ਫੇਸਬੁੱਕ ਦਾ ਜ਼ਿਆਦਾ ਇਸਤੇਮਾਲ ਕਰਨਾ ਸਮਾਜਿਕ, ਸਰੀਰਕ ਅਤੇ ਮਨੋਵਿਗਿਆਨਕ ਸਿਹਤ ਨਾਲ ਸਮਝੌਤਾ ਕਰਨ ਨਾਲ ਜੁੜਿਆ ਹੈ। ਯੂਸੀਐੱਸਡੀ ''ਚ ਸਹਾਇਕ ਪ੍ਰੋਫੈਸਰ ਹਾਲੀ ਸ਼ਾਕਿਆ ਨੇ ਕਿਹਾ ਕਿ ਜੋ ਲੋਕ ਸੋਸ਼ਲ ਨੈੱਟਵਰਕ ਵੈੱਬਸਾਈਟ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ, ਉਹ ਕਦੇ-ਕਦੇ ਇਸ ਦਾ ਇਸਤੇਮਾਲ ਨਾ ਕਰਨ ਵਾਲਿਆਂ ਦੇ ਮੁਕਾਬਲੇ ਖੁਸ਼ ਅਤੇ ਸਿਹਤਮੰਦ ਨਹੀਂ ਹੁੰਦੇ। 


Related News