ਐਂਡ੍ਰਾਇਡ ਤੋਂ ਫੋਨ ਕਾਲ ਸੰਬੰਧੀ ਜਾਣਕਾਰੀ ਇਕੱਠੀ ਕਰਨ 'ਤੇ ਫੇਸਬੁੱਕ ਤੋਂ ਪੁੱਛ-ਪੜਤਾਲ

Monday, Mar 26, 2018 - 03:45 PM (IST)

ਨਿਊਯਾਰਕ— ਫੇਸਬੁੱਕ ਲਈ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਅਮਰੀਕੀ ਅਤੇ ਬ੍ਰਿਟੇਨ ਦੀਆਂ ਅਖਬਾਰਾਂ 'ਚ ਕੈਂਬਰਿਜ ਐਨਾਲਾਈਟਿਕਾ ਸਕੈਂਡਲ 'ਤੇ ਮੁਆਫੀ ਮੰਗਣ ਮਗਰੋਂ ਸੋਸ਼ਲ ਨੈੱਟਵਰਕਿੰਗ ਸਾਈਟ ਹੁਣ ਐਂਡ੍ਰਾਇਡ ਉੁਪਕਰਣਾਂ ਨਾਲ ਫੋਨ ਨੰਬਰ ਅਤੇ ਟੈਕਸਟ ਮੈਸੇਜ ਪ੍ਰਾਪਤ ਕਰਨ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਫੇਸਬੁੱਕ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਦੇਖਣ 'ਤੇ ਯੂਜ਼ਰਸ ਨੇ ਪਾਇਆ ਕਿ ਉਸ 'ਚ ਉਨ੍ਹਾਂ ਦੇ ਪੁਰਾਣੇ ਕਾਨਟੈਕਟ, ਟੈਲੀਫੋਨ ਨੰਬਰ, ਫੋਨ ਕਾਲ ਦੀ ਮਿਆਦ ਅਤੇ ਟੈਕਸਟ ਮੈਸਜ ਹਨ।

ਫੇਸਬੁੱਕ ਨੇ ਕਿਹਾ ਕਿ ਇਹ ਜਾਣਕਾਰੀ ਸਰਵਰ ਨੂੰ ਸੁਰੱਖਿਅਤ ਕਰਨ ਲਈ ਅਪਲੋਡ ਕੀਤੀ ਗਈ ਅਤੇ ਇਹ ਸਿਰਫ ਉਨ੍ਹਾਂ ਯੂਜ਼ਰਸ ਦੀ ਹੈ, ਜਿਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਡਾਟਾ ਨੂੰ ਯੂਜ਼ਰਸ ਦੇ ਮਿੱਤਰਾਂ ਨੂੰ ਜਾਂ ਕਿਸੇ ਬਾਹਰੀ ਨੂੰ ਨਹੀਂ ਵੇਚਿਆ ਗਿਆ ਨਾ ਹੀ ਕਿਸੇ ਦੇ ਨਾਲ ਇਸ ਨੂੰ ਸਾਂਝਾ ਕੀਤਾ ਗਿਆ। ਕੰਪਨੀ ਨੇ ਕਿਹਾ ਕਿ ਉਸ ਨੇ ਟੈਕਸਟ ਮੈਸਜ ਜਾਂ ਕਾਲ ਨਾਲ ਜੁੜੀ ਸਮੱਗਰੀ ਇਕੱਠੀ ਨਹੀਂ ਕੀਤੀ। ਬੁਲਾਰੇ ਨੇ ਕਿਹਾ ਕਿ ਫੇਸਬੁੱਕ ਮੈਸੈਂਜਰ ਨੂੰ ਕਾਨਟੈਕਟ ਦੀ ਰੈਂਕਿੰਗ ਲਈ (ਤਾਂ ਕਿ ਲੱਭਣਾ ਸੌਖਾ ਹੋਵੇ) ਅਤੇ ਫੋਨ ਕਰਨ ਦਾ ਸੁਝਾਅ ਦੇਣ ਲਈ ਇਨ੍ਹਾਂ ਜਾਣਕਾਰੀਆਂ ਦੀ ਵਰਤੋਂ ਕੀਤੀ ਗਈ।


Related News