ਫੇਸਬੁੱਕ ਨੇ ਟਰੰਪ ਦੀ ਪੋਸਟ ’ਤੇ ਇਤਰਾਜ਼ ਕਰਨ ਵਾਲੇ ਕਾਮੇ ਨੂੰ ਕੱਢਿਆ

06/13/2020 2:02:25 PM

ਗੈਜੇਟ ਡੈਸਕ– ਫੇਸਬੁੱਕ ਨੇ ਆਪਣੇ ਉਸ ਕਾਮੇ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਜਿਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੋਸਟ ਦਾ ਫੈਕਟ ਚੈੱਕ ਨਾ ਕਰਨ ਦਾ ਵਿਰੋਧ ਕੀਤਾ ਸੀ। ਕਾਮੇ ਨੇ ਪਿਛਲੇ ਮਹੀਨੇ ਡੋਨਾਲਡ ਟਰੰਪ ਦੀ ਇਕ ਭੜਕਾਊ ਪੋਸਟ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਸੀ। ਫੇਸਬੁੱਕ ਨੇ ਆਪਣੇ ਜਿਸ ਕਾਮੇ ਨੂੰ ਕੱਢਿਆ ਹੈ, ਉਸ ਦਾ ਨਾਂ ਬ੍ਰੈਂਡਨ ਡੈਲ ਹੈ ਜੋ ਕਿ ਫੇਸਬੁੱਕ ’ਚ ਯੂਜ਼ਰ ਇੰਟਰਫੇਸ ਇੰਜੀਨੀਅਰ ਦੇ ਅਹੁਦੇ ’ਤੇ ਕੰਮ ਕਰ ਰਿਹਾ ਸੀ। ਬ੍ਰੈਂਡਨ ਨੇ ਟਵੀਟ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਉਸ ਨੂੰ ਜਨਤਕ ਰੂਪ ਨਾਲ ਇਕ ਸਾਥੀ ਨੂੰ ਝਿੜਕਨ ’ਤੇ ਬਰਖ਼ਾਸਤ ਕੀਤਾ ਗਿਆ, ਜਿਸ ਨੇ ਬਲੈਕ ਲਾਈਵਸ ਮੈਟਰ ਅੰਦੋਲਨ ਲਈ ਸਮਰਥਨ ’ਚ ਆਪਣਾ ਬਿਆਨ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫੇਸਬੁੱਕ ਨੇ ਡੈਲ ਦੀ ਬਰਖ਼ਾਸਤਗੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਦਾ ਕੋਈ ਕਾਰਨ ਨਹੀਂ ਦੱਸਿਆ।

ਜ਼ਿਕਰਯੋਗ ਹੈ ਕਿ ਪੁਲਸ ਹਿਰਾਸਤ ’ਚ ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਮਿਨੇਪੋਲਿਸ ’ਚ ਹੋ ਰਹੇ ਪ੍ਰਦਰਸ਼ਨਾਂ ’ਤੇ ਟਰੰਪ ਨੇ ਇਕ ਟਵੀਟ ਕੀਤਾ ਸੀ ਜਿਸ ’ਤੇ ਟਵਿਟਰ ਨੇ ਚਿਤਾਵਨੀ ਜਾਰੀ ਕੀਤੀ ਪਰ ਉਸੇ ਪੋਸਟ ’ਤੇ ਫੇਸਬੁੱਕ ਨੇ ਕਿਹਾ ਕਿ ਇਹ ਪੋਸਟ ਕੰਪਨੀ ਦੀ ਨੀਤੀ ਦਾ ਉਲੰਘਣ ਨਹੀਂ ਕਰਦੀ। ਫੇਸਬੁੱਕ ਦੇ ਇਸ ਫ਼ੈਸਲੇ ਦਾ ਕੰਪਨੀ ਦੇ ਹੀ ਕੁਝ ਕਾਮਿਆਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਇਸ ’ਤੇ ‘ਸ਼ਰਮਿੰਦਾ’ ਹਨ। ਟਵਿਟਰ ਦੇ ਫੈਕਟ ਚੈੱਕ ਤੋਂ ਬਾਅਦ ਮਾਰਕ ਜ਼ੁਕਰਬਰਗ ਨੇ ਇਕ ਇੰਟਰਵਿਊ ’ਚ ਟਵਿਟਰ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਨਿੱਜੀ ਕੰਪਨੀਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜ਼ੁਕਰਬਰਗ ਦੇ ਇਸ ਬਿਆਨ ਤੋਂ ਬਾਅਦ ਫੇਸਬੁੱਕ ਦੇ ਕਾਮਿਆਂ ’ਚ ਅਸੰਤੋਸ਼ ਵੇਖਣ ਨੂੰ ਮਿਲਿਆ ਅਤੇ ਕਈਆਂ ਨੇ ਵਰਚੁਅਲੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਈ ਕਮਿਆਂ ਨੇ ਫੇਸਬੁੱਕ ਦੀ ਕੰਟੈਂਟ ਨੀਤੀ ’ਚ ਬਦਲਾਅ ਕਰਨ ਦੇ ਵੀ ਸੁਝਾਅ ਦਿੱਤੇ ਸਨ। 

ਇਸ ਵਿਰੋਧ ਤੋਂ ਬਾਅਦ ਜ਼ੁਕਰਬਰਗ ਨੇ ਫੇਸਬੁੱਕ ਦੀਆਂ ਨੀਤੀਆਂ ਦੀ ਸਮੀਖਿਆ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਇਕ ਪੋਸਟ ’ਚ ਕਿਹਾ ਸੀ ਕਿ ਉਹ ਫੇਸਬੁੱਕ ਦੀਆਂ ਨੀਤੀਆਂ ਦੀ ਸਮੀਖਿਆ ਕਰਨਗੇ ਅਤੇ ਲੋੜ ਪੈਣ ’ਤੇ ਉਸ ਵਿਚ ਬਦਲਾਅਵੀ ਕੀਤਾ ਜਾਵੇਗਾ। ਉਨ੍ਹਾਂ ਆਪਣੀ ਪੋਸਟ ’ਚ ਬਲੈਕ ਲਿਵਸ ਮੈਟਰ ਅੰਦੋਲਨ ਨੂੰ ਸਮਰਥਨ ਕਰਦੇ ਹੋਏ ਲਿਖਿਆ ਕਿ ਉਹ ਬਲੈਕ ਲਾਈਵਸ ਮੈਟਰ ਅੰਦੋਲਨ ਦਾ ਸਮਰਥਨ ਕਰਦੇ ਹਨ ਅਤੇ ਜਲਦੀ ਹੀ ਕੰਪਨੀ ਦੀਆਂ ਨੀਤੀਆਂ ਦੀ ਸਮੀਖਿਆ ਸ਼ੁਰੂ ਕਰਨਗੇ। ਅਸੀਂ ਪੁਲਸ ਬਲ ਵਰਤੋਂ ਅਤੇ ਕਿਸੇ ਦੇਸ਼ ’ਚ ਨਾਗਰਿਕ ਹਿੰਸਾ ਨੂੰ ਲੈ ਕੇ ਹੋਣ ਵਾਲੇ ਅੰਦੋਲਨ ਦੀਆਂ ਨੀਤੀਆਂ ਦੀ ਸਮੀਖਿਆ ’ਤੇ ਜ਼ੋਰ ਦੇਵਾਂਗੇ। 


Rakesh

Content Editor

Related News