ਫੇਸਬੁੱਕ ਦੇ ਕਰਮਚਾਰੀ ਨੇ ਕੰਪਨੀ ਦੀ ਹੀ ਇਮਾਰਤ ਤੋਂ ਮਾਰੀ ਛਾਲ, ਹੋਈ ਮੌਤ

Friday, Sep 20, 2019 - 08:00 PM (IST)

ਫੇਸਬੁੱਕ ਦੇ ਕਰਮਚਾਰੀ ਨੇ ਕੰਪਨੀ ਦੀ ਹੀ ਇਮਾਰਤ ਤੋਂ ਮਾਰੀ ਛਾਲ, ਹੋਈ ਮੌਤ

ਕੈਲੀਫੋਰਨੀਆ— ਫੇਸਬੁੱਕ ਦੇ ਮੁੱਖ ਦਫਤਰ ਕੈਲੀਫੋਰਨੀਆ ਮੇਨਲੋ ਪਾਰਕ ਵਿਖੇ ਕੰਪਨੀ ਦੇ ਹੀ ਇਕ ਕਰਮਚਾਰੀ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫੇਸਬੁੱਕ ਦੇ ਇਕ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਕੰਪਨੀ ਪੀੜਤ ਪਰਿਵਾਰ ਨਾਲ ਸੰਪਰਕ ਕਰਨ ਦਾ ਪਲਾਨ ਬਣਾ ਰਹੀ ਹੈ।

ਸਿਟੀ ਆਫ ਮੇਨਲੋ ਪਾਰਕ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸਬੰਧੀ ਕਿਸੇ 'ਤੇ ਸ਼ੱਕ ਨਹੀਂ ਹੈ। ਸ਼ਹਿਰ ਦੇ ਪੁਲਸ ਵਿਭਾਗ ਮੁਤਾਬਕ ਕਰਮਚਾਰੀ ਨੂੰ ਮੌਕੇ ਵਾਲੀ ਥਾਂ 'ਤੇ ਹੀ ਮ੍ਰਿਤ ਐਲਾਨ ਕਰ ਦਿੱਤਾ ਗਿਆ ਸੀ। ਕੰਪਨੀ ਦੇ ਬੁਲਾਰੇ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਨੂੰ“ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਇਕ ਕਰਮਚਾਰੀ ਦਾ ਅੱਜ ਸਵੇਰੇ ਸਾਡੇ ਮੇਨਲੋ ਪਾਰਕ ਹੈੱਡਕੁਆਰਟਰ 'ਚ ਦਿਹਾਂਤ ਹੋ ਗਿਆ। ਅਸੀਂ ਪੁਲਸ ਨਾਲ ਉਨ੍ਹਾਂ ਦੀ ਜਾਂਚ 'ਚ ਸਹਿਯੋਗ ਕਰ ਰਹੇ ਹਾਂ ਤੇ ਕਰਮਚਾਰੀਆਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਪਰਿਵਾਰ ਨੂੰ ਸੂਚਤ ਕੀਤਾ ਜਾ ਰਿਹਾ ਹੈ। ਸਾਡੇ ਕੋਲ ਸਾਂਝੀ ਕਰਨ ਲਈ ਅਜੇ ਕੋਈ ਜਾਣਕਾਰੀ ਨਹੀਂ ਹੈ। ਅਜੇ ਕਰਮਚਾਰੀ ਦੇ ਛਾਲ ਮਾਰਨ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ।


author

Baljit Singh

Content Editor

Related News