ਕੋਰੋਨਾਵਾਇਰਸ ਦੇ ਡਰ ਕਾਰਣ ਫੇਸਬੁੱਕ ਨੇ ਰੱਦ ਕੀਤਾ ਆਪਣਾ ਗਲੋਬਲ ਮਾਰਕੀਟਿੰਗ ਸਮਿਟ

02/17/2020 1:48:38 AM

ਸੈਨ ਫ੍ਰਾਂਸਿਸਕੋ—ਮੋਬਾਇਲ ਵਰਲਡ ਕਾਂਗਰਸ (MWC) ਬਾਰਸੀਲੋਨਾ 2020 ਸੰਮੇਲਨ ਤੋਂ ਬਾਅਦ, ਕੋਰੋਨਾਵਾਇਰਸ ਨੇ ਸੈਨ ਫ੍ਰਾਂਸਿਸਕੋ 'ਚ ਹੋਣ ਵਾਲੇ ਫੇਸਬੁੱਕ ਦੇ ਗਲੋਬਲ ਮਾਰਕੀਟਿੰਗ ਸਮਿਟ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸਣਯੋਗ ਹੈ ਕਿ ਵਾਇਰਸ ਦੇ ਡਰ ਨਾਲ ਫੇਸਬੁੱਕ ਨੇ ਇਸ ਸਮਿਟ ਨੂੰ ਰੱਦ ਕਰ ਦਿੱਤਾ ਹੈ। ਦਿ ਸੈਨ ਫ੍ਰਾਂਸਿਸਕੋ ਕ੍ਰਾਨਿਕਲ ਦੀ ਇਕ ਰਿਪੋਰਟ ਮੁਤਾਬਕ ਇਹ ਪ੍ਰੋਗਰਾਮ ਇਥੇ 9-12 ਮਾਰਚ ਤਕ ਹੋਣ ਵਾਲਾ ਸੀ ਅਤੇ ਇਸ 'ਚ ਦੁਨੀਆ ਭਰ ਦੇ ਲਗਭਗ 5,000 ਤੋਂ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਕੋਰੋਨਾਵਾਇਰਸ ਕਾਰਨ ਲੋਕਾਂ ਨੂੰ ਸਿਹਤ ਸਬੰਧਿਤ ਖਤਰਿਆਂ ਨੂੰ ਦੇਖਦੇ ਹੋਏ ਗਲੋਬਲ ਮਾਰਕੀਟਿੰਗ ਸਮਿਟ ਨੂੰ ਰੱਦ ਕਰ ਦਿੱਤਾ ਹੈ। ਫੇਸਬੁੱਕ ਹੁਣ ਅਗੇ ਚੱਲ ਕੇ ਸੈਨ ਫ੍ਰਾਂਸਿਸਕੋ 'ਚ ਇਸ ਪ੍ਰੋਗਰਾਮ ਨੂੰ ਆਯੋਜਿਤ ਕਰੇਗੀ।

ਆਰ.ਐੱਸ.ਏ. ਸਾਈਬਰ ਸਪੇਸ ਸੰਮੇਲਨ 'ਚ ਸ਼ਾਮਲ ਨਹੀਂ ਹੋਵੇਗਾ ਆਈ.ਬੀ.ਐੱਮ.
ਇਸ ਤੋਂ ਇਲਾਵਾ ਆਈ.ਬੀ.ਐੱਮ. ਨੇ ਵੀ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ 24 ਤੋਂ 28 ਫਰਵਰੀ ਤਕ ਆਰ.ਐੱਸ.ਏ. ਸਾਈਬਰ ਸਪੇਸ ਸੰਮੇਲਨ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਟਵਿਟ ਕੀਤਾ, ਆਈ.ਬੀ.ਐੱਮ. 'ਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਸਾਡੇ ਲਈ ਪਹਿਲਾਂ ਹੈ ਕਿਉਂਕਿ ਅਸੀਂ ਲਗਾਤਾਰ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਘਟਨਾਵਾਂ 'ਤੇ ਨਜ਼ਰ ਰੱਖ ਰਹੇ ਹਾਂ। ਹਾਲਾਂਕਿ, ਆਰ.ਐੱਸ.ਏ. ਨੇ ਕਿਹਾ ਕਿ ਆਈ.ਬੀ.ਐੱਮ. ਦੇ ਪਿਛੇ ਹੱਟਣ ਦੇ ਬਾਵਜੂਦ ਉਹ ਪ੍ਰੋਗਰਾਮ ਨੂੰ ਰੱਦ ਨਹੀਂ ਕਰੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਫੋਨ ਸ਼ੋਅ ਮੋਬਾਇਲ ਵਰਲਡ ਕਾਂਗਰਸ 2020 ਦੇ ਆਯੋਜਕ ਨੇ ਕੋਰੋਨਾਵਾਇਰਸ ਦੇ ਖਤਰਿਆਂ ਨੂੰ ਦੇਖਦੇ ਹੋਏ ਬਾਰਸੀਲੋਨਾ 'ਚ ਹੋਣ ਵਾਲੇ ਸਾਲਾਨਾ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ। ਇਸ 'ਚ ਦੁਨੀਆ ਦੀਆਂ ਵੱਡੀਆਂ—ਵੱਡੀਆਂ ਸਮਾਰਟਫੋਨ ਅਤੇ ਟੈਕ ਕੰਪਨੀਆਂ ਭਾਗ ਲੈਣ ਵਾਲੀਆਂ ਸਨ ਪਰ ਕਈਆਂ ਨੇ ਵਾਇਰਸ ਦੇ ਡਰ ਨਾਲ ਇਸ 'ਚ ਸ਼ਾਮਲ ਹੋਣ ਤੋਂ ਮਨਾ ਕਰ ਦਿੱਤਾ ਸੀ।


Karan Kumar

Content Editor

Related News